Connect with us

ਪੰਜਾਬ ਨਿਊਜ਼

ਵਟਸਐਪ ਯੂਜ਼ਰਸ ਨੂੰ ਝਟਕਾ, 80 ਲੱਖ ਤੋਂ ਵੱਧ ਅਕਾਊਂਟ ਹੋਏ ਬਲਾਕ, ਜਾਣੋ ਕਾਰਨ

Published

on

Whatsapp ਯੂਜ਼ਰਸ ਲਈ ਖਾਸ ਖਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਅਕਸਰ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅੱਜਕਲ ਵਟਸਐਪ ‘ਤੇ ਵੀ ਕਈ ਧੋਖੇਬਾਜ਼ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਸ ਕਾਰਨ WhatsApp ਨੇ ਵੱਡਾ ਕਦਮ ਚੁੱਕਿਆ ਹੈ।

ਜਾਣਕਾਰੀ ਮੁਤਾਬਕ ਵਟਸਐਪ ਦੀ ਮਾਲਕਣ ਮੈਟਾ ਕੰਪਨੀ ਨੇ ਇਕ ਮਹੀਨੇ ‘ਚ 84 ਲੱਖ ਖਾਤਿਆਂ ਨੂੰ ਬਲਾਕ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਤਾਜ਼ਾ ਰਿਪੋਰਟ ‘ਚ ਕਿਹਾ ਹੈ ਕਿ 1 ਅਗਸਤ ਤੋਂ 31 ਅਗਸਤ ਦਰਮਿਆਨ ਉਸ ਨੇ ਭਾਰਤ ‘ਚ 8.45 ਲੱਖ ਵਟਸਐਪ ਪ੍ਰੋਫਾਈਲਾਂ ਨੂੰ ਬੈਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 16.6 ਲੱਖ ਖਾਤਿਆਂ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ ਜਦੋਂਕਿ ਜਾਂਚ ਤੋਂ ਬਾਅਦ ਕਈ ਖਾਤਿਆਂ ਨੂੰ ਬੈਨ ਕਰ ਦਿੱਤਾ ਜਾਵੇਗਾ।ਇੰਨਾ ਹੀ ਨਹੀਂ, ਕਰੀਬ 16 ਲੱਖ ਅਜਿਹੇ ਖਾਤੇ ਹਨ, ਜਿਨ੍ਹਾਂ ਦੀ ਸ਼ਿਕਾਇਤ ਮਿਲਣ ਤੋਂ ਪਹਿਲਾਂ ਹੀ ਕੰਪਨੀ ਨੇ ਪਛਾਣ ਕਰ ਕੇ ਬੰਦ ਕਰ ਦਿੱਤੀ ਸੀ। ਕੰਪਨੀ ਨੇ ਕਿਹਾ ਕਿ ਉਸ ਨੂੰ ਅਗਸਤ 2024 ਵਿੱਚ 10,707 ਖਪਤਕਾਰਾਂ ਤੋਂ ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ 93 ਫੀਸਦੀ ‘ਤੇ ਤੁਰੰਤ ਕਾਰਵਾਈ ਕੀਤੀ ਗਈ ਸੀ।

ਇਹਨਾਂ ਕਾਰਨਾਂ ਕਰਕੇ ਖਾਤਿਆਂ ‘ਤੇ ਪਾਬੰਦੀ ਲਗਾਈ ਗਈ ਹੈ
ਮੈਟਾ ਕਈ ਕਾਰਨਾਂ ਕਰਕੇ ਖਾਤਿਆਂ ‘ਤੇ ਪਾਬੰਦੀ ਲਗਾ ਦਿੰਦਾ ਹੈ। ਜਾਣਕਾਰੀ ਮੁਤਾਬਕ ਜੇਕਰ ਕੋਈ ਵਿਅਕਤੀ ਜ਼ਿਆਦਾ ਮੈਸੇਜ ਭੇਜਦਾ ਜਾਂ ਧੋਖਾਧੜੀ ਕਰਦਾ ਜਾਂ ਗੁੰਮਰਾਹਕੁੰਨ ਜਾਣਕਾਰੀ ਫੈਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਨਿਯਮਾਂ ਦੀ ਉਲੰਘਣਾ ਕਰਨ ‘ਤੇ ਬਲਾਕ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਕੋਈ ਗੈਰ-ਕਾਨੂੰਨੀ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਖਾਤਾ ਵੀ ਤੁਰੰਤ ਡਿਲੀਟ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ, ਕੰਪਨੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਮਿਲਣ ‘ਤੇ ਤੁਰੰਤ ਉਕਤ ਖਾਤਿਆਂ ਵਿਰੁੱਧ ਕਾਰਵਾਈ ਵੀ ਕਰਦੀ ਹੈ।ਖਪਤਕਾਰਾਂ ਦੁਆਰਾ ਦਰਜ ਕੀਤੀਆਂ ਸ਼ਿਕਾਇਤਾਂ ਉਹਨਾਂ ਖਾਤਿਆਂ ਦੀ ਪਛਾਣ ਕਰਨਾ ਆਸਾਨ ਬਣਾਉਂਦੀਆਂ ਹਨ ਜੋ ਕੰਪਨੀ ਨੂੰ ਨੁਕਸਾਨ ਪਹੁੰਚਾ ਰਹੇ ਹਨ।

Facebook Comments

Trending