Connect with us

ਲੁਧਿਆਣਾ ਨਿਊਜ਼

ਛੁੱਟੀਆਂ ਦੇ ਬਾਵਜੂਦ ਵੀ ਖੁੱਲ੍ਹਾਸੀ ਇਹ ਸਕੂਲ, ਜਦੋਂ ਛਾਪਾ ਮਾਰਿਆ ਗਿਆ ਤਾਂ ਮੱਚ ਗਈ ਭਾਜੜ

Published

on

ਲੁਧਿਆਣਾ: ਸਰਕਾਰੀ ਹੁਕਮਾਂ ਨੂੰ ਛਿੱਕ ‘ਤੇ ਲਟਕਾਉਣਾ ਕੁਝ ਪ੍ਰਾਈਵੇਟ ਸਕੂਲਾਂ ਦੀ ਆਦਤ ਬਣ ਗਈ ਹੈ। ਇਸ ਦਾ ਤਾਜ਼ਾ ਮਾਮਲਾ ਸ਼੍ਰੀ ਮਤੀ ਅੱਕੀ ਬਾਈ ਓਸਵਾਲ ਵਿੱਦਿਆ ਮੰਦਰ ਬਰਾਡ ਰੋਡ ਨਾਲ ਸਬੰਧਤ ਹੈ, ਜਿੱਥੇ ਸਰਕਾਰ ਵੱਲੋਂ ਸਰਦੀਆਂ ਦੀਆਂ ਛੁੱਟੀਆਂ 7 ਜਨਵਰੀ ਤੱਕ ਵਧਾਉਣ ਦੇ ਬਾਵਜੂਦ ਉਕਤ ਸਕੂਲ ਅੱਜ ਨਿਯਮਿਤ ਤੌਰ ‘ਤੇ ਖੁੱਲ੍ਹਾ ਰਿਹਾ ਅਤੇ ਕਲਾਸਾਂ ਚੱਲ ਰਹੀਆਂ ਸਨ।

ਇਸ ਸਬੰਧੀ ਕਿਸੇ ਨੇ ਤੁਰੰਤ ਸਿੱਖਿਆ ਵਿਭਾਗ ਨੂੰ ਸੂਚਿਤ ਕੀਤਾ, ਜਿਸ ‘ਤੇ ਡੀਈਓ ਐਲੀਮੈਂਟਰੀ ਰਵਿੰਦਰ ਕੌਰ ਨੇ ਬੀਪੀਈਓ ਲੁਧਿਆਣਾ 2 ਪਰਮਜੀਤ ਸਿੰਘ ਦੀ ਅਗਵਾਈ ਹੇਠ ਚੈਕਿੰਗ ਟੀਮ ਸਕੂਲ ਦੀ ਚੈਕਿੰਗ ਲਈ ਭੇਜੀ।ਟੀਮ ਅਨੁਸਾਰ ਜਦੋਂ ਉਹ ਚੈਕਿੰਗ ਲਈ ਸਕੂਲ ਪਹੁੰਚੀ ਤਾਂ ਕੁਝ ਜਮਾਤਾਂ ਵਿੱਚ ਵਿਦਿਆਰਥੀ ਬਕਾਇਦਾ ਪੜ੍ਹ ਰਹੇ ਸਨ ਅਤੇ ਅਧਿਆਪਕ ਵੀ ਜਮਾਤਾਂ ਵਿੱਚ ਮੌਜੂਦ ਸਨ। ਟੀਮ ਨੇ ਸਕੂਲ ਪ੍ਰਿੰਸੀਪਲ ਤੋਂ ਸਰਕਾਰ ਦੇ ਹੁਕਮਾਂ ਦੇ ਉਲਟ ਸਕੂਲ ਖੋਲ੍ਹਣ ਦਾ ਕਾਰਨ ਪੁੱਛਿਆ ਅਤੇ ਲਿਖਤੀ ਸਪੱਸ਼ਟੀਕਰਨ ਲੈਣ ਤੋਂ ਬਾਅਦ ਬੱਚਿਆਂ ਅਤੇ ਅਧਿਆਪਕਾਂ ਨੂੰ ਸਕੂਲ ਵਿੱਚੋਂ ਛੁੱਟੀ ਦੇ ਦਿੱਤੀ ਗਈ।

ਸਕੂਲ ਪ੍ਰਿੰਸੀਪਲ ਅਨੁਸਾਰ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਹੀ ਬੁਲਾਇਆ ਗਿਆ ਸੀ। ਪਰ ਟੀਮ ਨੇ ਵਿਭਾਗੀ ਹੁਕਮਾਂ ਨੂੰ ਲਾਗੂ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਛੁੱਟੀ ਦੇ ਦਿੱਤੀ ਹੈ ਅਤੇ ਸਕੂਲ ਨੂੰ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਰਿਪੋਰਟ ਵਿਭਾਗ ਨੂੰ ਭੇਜ ਦਿੱਤੀ ਹੈ।ਡੀਈਓ ਰਵਿੰਦਰ ਕੌਰ ਨੇ ਕਿਹਾ ਕਿ ਜਿਹੜੇ ਸਕੂਲ ਸਰਕਾਰ ਦੇ ਹੁਕਮਾਂ ਦੇ ਉਲਟ ਖੋਲ੍ਹੇ ਜਾਣਗੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਸਰਕਾਰ ਨੂੰ ਸਿਫਾਰਸ਼ ਕੀਤੀ ਜਾਵੇਗੀ।

Facebook Comments

Trending