ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਦੇ ਸਕੂਲਾਂ ਵਿੱਚ ਮਿਡ-ਡੇਅ ਮੀਲ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਨੇ ਮਿਡ-ਡੇ-ਮੀਲ ਦਾ ਮੇਨੂ ਬਦਲ ਦਿੱਤਾ ਹੈ। ਨਵੇਂ ਹੁਕਮਾਂ ਤਹਿਤ ਪੰਜਾਬ ਵਿੱਚ ਸਕੂਲ ਖੁੱਲ੍ਹਣ ਤੋਂ ਬਾਅਦ ਬੱਚਿਆਂ ਨੂੰ ਤਾਜ਼ਾ “ਦੇਸੀ ਘਿਓ ਦਾ ਹਲਵਾ” ਪਰੋਸਿਆ ਜਾਵੇਗਾ।ਇਹ ਫੈਸਲਾ ਸਕੂਲੀ ਭੋਜਨ ਦੀ ਗੁਣਵੱਤਾ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪੌਸ਼ਟਿਕ ਅਤੇ ਊਰਜਾ ਵਧਾਉਣ ਵਾਲਾ ਭੋਜਨ ਪ੍ਰਦਾਨ ਕਰਨਾ ਹੈ।
ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ 1 ਤੋਂ 31 ਜਨਵਰੀ ਤੱਕ ਦੇ ਮੀਨੂ ਅਨੁਸਾਰ ਹਰ ਬੁੱਧਵਾਰ ਨੂੰ ਕਾਲੇ/ਚਿੱਟੇ ਛੋਲੇ ਅਤੇ ਪੁਰੀ/ਚਪਾਤੀ ‘ਦੇਸੀ ਘਿਓ ਦੇ ਹਲਵੇ’ ਨਾਲ ਪਰੋਸਣ ਦੇ ਹੁਕਮ ਦਿੱਤੇ ਗਏ ਹਨ।ਜ਼ਿਕਰਯੋਗ ਹੈ ਕਿ ਪੰਜਾਬ ਦੇ ਸਕੂਲ ਇਸ ਸਮੇਂ ਸਰਦੀਆਂ ਦੀਆਂ ਛੁੱਟੀਆਂ ਕਾਰਨ ਬੰਦ ਹਨ ਅਤੇ 8 ਜਨਵਰੀ ਨੂੰ ਮੁੜ ਖੁੱਲ੍ਹਣਗੇ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਿਡ-ਡੇ-ਮੀਲ ਵਿੱਚ ਮੌਸਮੀ ਫਲਾਂ ਨੂੰ ਸ਼ਾਮਲ ਕੀਤਾ ਸੀ।