Connect with us

Uncategorized

ਪੀਲੀਭੀਤ ‘ਚ ਪੁਲਿਸ ਮੁ. ਕਾਬਲੇ ਤੋਂ ਬਾਅਦ ਲਾ. ਸ਼ਾਂ ਨੂੰ ਪੰਜਾਬ ਲਿਆ ਰਹੀ ਸੀ ਪੁਲਿਸ , ਰਸਤੇ ‘ਚ ਹੋਇਆ ਇਹ…

Published

on

ਪੀਲੀਭੀਤ ‘ਚ ਪੰਜਾਬ ਪੁਲਿਸ ਅਤੇ ਉੱਤਰ ਪ੍ਰਦੇਸ਼ ਪੁਲਿਸ ਦੇ ਸਾਂਝੇ ਆਪ੍ਰੇਸ਼ਨ ‘ਚ ਮਾਰੇ ਗਏ ‘ਖਾਲਿਸਤਾਨ ਜ਼ਿੰਦਾਬਾਦ ਫੋਰਸ’ ਦੇ ਤਿੰਨ ਸ਼ੱਕੀ ਅੱਤਵਾਦੀਆਂ ਦੀਆਂ ਲਾਸ਼ਾਂ ਲੈ ਕੇ ਪੰਜਾਬ ਜਾ ਰਹੀ ਐਂਬੂਲੈਂਸ ਨੂੰ ਰਾਮਪੁਰ ਬਾਈਪਾਸ ‘ਤੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਮਪੁਰ ਪੁਲਿਸ ਨੇ ਨੁਕਸਾਨੀ ਐਂਬੂਲੈਂਸ ‘ਚੋਂ 3 ਲਾਸ਼ਾਂ ਨੂੰ ਦੂਜੀ ਐਂਬੂਲੈਂਸ ਰਾਹੀਂ ਪੰਜਾਬ ਭੇਜ ਦਿੱਤਾ। ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ।ਰਾਮਪੁਰ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਵਿਦਿਆਸਾਗਰ ਮਿਸ਼ਰਾ ਨੇ ਦੱਸਿਆ ਕਿ ਪੀਲੀਭੀਤ ਤੋਂ 3 ਸ਼ੱਕੀ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਲੈ ਕੇ ਪੰਜਾਬ ਜਾ ਰਹੀ ਐਂਬੂਲੈਂਸ ਨੂੰ ਦੇਰ ਰਾਤ ਰਾਮਪੁਰ ਬਾਈਪਾਸ ‘ਤੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਐਂਬੂਲੈਂਸ ਨੂੰ ਨੁਕਸਾਨ ਪਹੁੰਚਿਆ।

ਇੱਥੇ ਦੱਸ ਦੇਈਏ ਕਿ ਸੋਮਵਾਰ ਨੂੰ ਪੰਜਾਬ ਪੁਲਿਸ ਅਤੇ ਉੱਤਰ ਪ੍ਰਦੇਸ਼ ਪੁਲਿਸ ਦੀ ਸਾਂਝੀ ਟੀਮ ਨੇ ਪੀਲੀਭੀਤ ਦੇ ਪੂਰਨਪੁਰ ਵਿੱਚ ਇੱਕ ਮੁਕਾਬਲੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 3 ਸ਼ੱਕੀ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।ਮ੍ਰਿਤਕਾਂ ਦੀ ਪਛਾਣ ਗੁਰਵਿੰਦਰ (25), ਵਰਿੰਦਰ ਸਿੰਘ (23) ਅਤੇ ਜਸਨ ਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ (18) ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਦੱਸ ਦੇਈਏ ਕਿ ਇਨ੍ਹਾਂ ਤਿੰਨਾਂ ਅੱਤਵਾਦੀਆਂ ‘ਤੇ ਗੁਰਦਾਸਪੁਰ ਜ਼ਿਲੇ ਦੇ ਕਲਾਨੌਰ ਇਲਾਕੇ ‘ਚ ਬਖਸ਼ੀਵਾਲਾ ਪੁਲਸ ਚੌਕੀ ‘ਤੇ ਹਮਲਾ ਕਰਨ ਦਾ ਦੋਸ਼ ਸੀ।

Facebook Comments

Trending