Connect with us

ਪੰਜਾਬ ਨਿਊਜ਼

ਇਸ ਦਿਨ ਪੰਜਾਬ ‘ਚ ਬਿਜਲੀ ਦਾ ਲੱਗੇਗਾ ਲੰਮਾ ਕੱਟ, ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਗੁਲ

Published

on

ਹੁਸ਼ਿਆਰਪੁਰ : 11 ਦਸੰਬਰ ਨੂੰ ਪੰਜਾਬ ਵਿੱਚ ਬਿਜਲੀ ਦਾ ਲੰਬਾ ਕੱਟ ਲੱਗੇਗਾ। ਜਾਣਕਾਰੀ ਅਨੁਸਾਰ ਪੰਜਾਬ ਦੇ ਹੁਸ਼ਿਆਰਪੁਰ ‘ਚ 11 ਕੇ.ਵੀ. ਕੈਲੋ ਯੂ.ਪੀ.ਐਸ ਫੀਡਰਾਂ ਦੀ ਲੋੜੀਂਦੀ ਸਾਂਭ-ਸੰਭਾਲ ਅਤੇ ਦਰੱਖਤਾਂ ਦੀ ਕਟਾਈ ਕਾਰਨ 11 ਦਸੰਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੇਠਲੇ ਪਿੰਡਾਂ ਨੂੰ ਸਪਲਾਈ ਪ੍ਰਭਾਵਿਤ ਰਹੇਗੀ।

ਇਸ ਤਹਿਤ ਕੈਲੋ, ਭੀਖੋਵਾਲ, ਬਸੀ ਉਮਰ ਖਾਂ, ਬਸੀ ਬਾਹੱਦ, ਕੁਲੀਆਂ, ਨੂਰਤਲਾਈ, ਕਾਂਟੀਆਂ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਦੇ ਨਾਲ ਹੀ ਸੁਰੱਖਿਆ ਦੇ ਤੌਰ ‘ਤੇ 11 ਕੇ. ਵੀ. ਭੀਖੋਵਾਲ ਏ. ਪੀ ਕੰਢੀ ਫੀਡਰ ਦੀ ਸਪਲਾਈ ਵੀ ਬੰਦ ਰਹੇਗੀ। ਇਹ ਜਾਣਕਾਰੀ ਇੰਜੀ. ਸਤਨਾਮ ਸਿੰਘ ਐਸ.ਡੀ.ਓ ਹਰਿਆਣਾ ਨੇ ਦਿੱਤੀ ਹੈ

ਦੂਜੇ ਪਾਸੇ ਪਾਵਰਕੌਮ ਮੁਕੇਰੀਆਂ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਹਰਮਿੰਦਰ ਸਿੰਘ ਨੇ ਦੱਸਿਆ ਹੈ ਕਿ 11 ਕੇਵੀ ਵੀ ਲਾਈਨ ਮੁਕੇਰੀਆਂ ਸਿਟੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸਿਵਲ ਹਸਪਤਾਲ,ਥਾਣਾ ਰੋਡ, ਕਮੇਟੀ ਪਾਰਕ, ​​ਭੰਗਾਲਾ ਚੁੰਗੀ, ਨਿਊ ਕਲੋਨੀ ਫੀਡਰ, ਭੱਟਾ ਕਲੋਨੀ, ਮੇਨ ਬਜ਼ਾਰ, ਰਾਮ ਨਗਰ ਕਲੋਨੀ ਆਦਿ ਵਿੱਚ 10 ਦਸੰਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੀ।

Facebook Comments

Trending