ਲੁਧਿਆਣਾ : ਜਲੰਧਰ ਬਾਈਪਾਸ ਚੌਕ ਨੇੜੇ ਹੋਲਸੇਲ ਹਾਰਡਵੇਅਰ ਮਾਰਕੀਟ ‘ਚ ਯੂ.ਪੀ ਦੇ ਇਕ ਕਾਰੋਬਾਰੀ ਦੀ ਖੜ੍ਹੀ ਇਨੋਵਾ ਕਾਰ ‘ਚੋਂ ਕਰੀਬ 14 ਸਾਲਾ ਛੋਟੇ ਉਸਤਾਦ ਨੇ ਹੁਸ਼ਿਆਰੀ ਦਿਖਾਉਂਦੇ ਹੋਏ ਨਕਦੀ ਨਾਲ ਭਰਿਆ ਬੈਗ ਚੁੱਕ ਲਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਬੱਚਾ ਸ਼ਹਿਰ ਦੇ ਮੁੱਖ ਲਾਲ ਬੱਤੀਆਂ ਵਾਲੇ ਚੌਰਾਹਿਆਂ ਅਤੇ ਬੱਸਾਂ ‘ਤੇ ਪੈਨ-ਪੈਨਸਿਲਾਂ ਵੇਚਣ ਦੀ ਆੜ ‘ਚ ਆਪਣੇ ਸ਼ਿਕਾਰ ਲੱਭਣ ਦਾ ਕੰਮ ਕਰਦਾ ਹੈ।