ਸ੍ਰੀ ਮੁਕਤਸਰ ਸਾਹਿਬ : ਐੱਸ.ਐੱਸ.ਪੀ. ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅਪਰਾਧਿਕ ਵਿਅਕਤੀਆਂ/ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਸਮੇਂ ਸਮਰਥਨ ਮਿਲਿਆ ਜਦੋਂ ਏ.ਏ.ਆਈ.ਜੀ. ਅਵਨੀਤ ਕੌਰ ਸਿੱਧੂ ਕਾਊਂਟਰ ਇੰਟੈਲੀਜੈਂਸ ਬਠਿੰਡਾ ਜ਼ੋਨ, ਮਨਮੀਤ ਸਿੰਘ ਢਿੱਲੋਂ ਪੀ.ਪੀ.ਏ. ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸ੍ਰੀ ਮੁਕਤਸਰ ਸਾਹਿਬ।
ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਸ੍ਰੀ ਮੁਕਤਸਰ ਸਾਹਿਬ (ਬਠਿੰਡਾ ਜ਼ੋਨ) ਦੀ ਅਗਵਾਈ ਹੇਠ ਰਮਨਪ੍ਰੀਤ ਸਿੰਘ ਗਿੱਲ ਪੀ.ਪੀ.ਏ, ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸ੍ਰੀ ਮੁਕਤਸਰ ਸਾਹਿਬ ਸਾਂਝੇ ਅਪਰੇਸ਼ਨ ਦੌਰਾਨ ਬੰਬੀਹਾ ਗਰੋਹ ਦੇ 4 ਕਾਰਕੁਨਾਂ ਨੂੰ ਇੱਕ ਪਿਸਤੌਲ .30 ਬੋਰ, 4 ਜਿੰਦਾ ਕਾਰਤੂਸ ਅਤੇ ਇੱਕ ਦੇਸੀ ਪਿਸਤੌਲ ਸਮੇਤ ਕਾਬੂ ਕੀਤਾ ਗਿਆ।
ਮਨਮੀਤ ਸਿੰਘ ਢਿੱਲੋਂ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਚੈਕਿੰਗ ਸਬੰਧੀ ਸੂਚਨਾ ਮਿਲਣ ‘ਤੇ 2 ਦਸੰਬਰ ਨੂੰ ਪੁਲਿਸ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਆਰਮਜ਼ ਐਕਟ ਤਹਿਤ ਗੁਰਜੀਵਨ ਸਿੰਘ ਉਰਫ਼ ਜੀਵਨ, ਮਨਿੰਦਰ ਸਿੰਘ ਉਰਫ਼ ਮਨੀ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਸੁਰਿੰਦਰ ਸਿੰਘ ਨੂੰ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਪਿਸਤੌਲ ਦੇਸੀ .30 ਬੋਰ, 4 ਜਿੰਦਾ ਰੌਂਦ ਅਤੇ 2 ਮੋਬਾਈਲਾਂ ਸਮੇਤ ਕਾਬੂ ਕੀਤਾ ਹੈ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ 29-30 ਨਵੰਬਰ ਦੀ ਰਾਤ ਨੂੰ ਸਾਡੇ ਦੋਸਤ ਸੁਖਪ੍ਰੀਤ ਸਿੰਘ ਉਰਫ਼ ਸ਼ੈਪੀ ਵਾਸੀ ਡੱਬਵਾਲੀ ਜ਼ਿਲ੍ਹਾ ਸਿਰਸਾ ਦੇ ਇਸ਼ਾਰੇ ‘ਤੇ ਪਟਿਆਲਾ ਵਿਖੇ ਕਿਸੇ ਦੇ ਘਰ ਦੇ ਗੇਟ ‘ਤੇ ਫਾਇਰਿੰਗ ਕੀਤੀ ਗਈ ਸੀ |ਕਾਊਂਟਰ ਇੰਟੈਲੀਜੈਂਸ ਸ਼੍ਰੀ ਮੁਕਤਸਰ ਸਾਹਿਬ ਅਤੇ ਸੀ.ਆਈ.ਏ. ਸਟਾਫ਼ ਸ੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਟੀਮਾਂ ਨੇ ਇੰਟੈਲੀਜੈਂਸ ਅਤੇ ਟੈਕਨੀਕਲ ਸੈੱਲ ਦੇ ਸਹਿਯੋਗ ਨਾਲ ਮੁੱਖ ਦੋਸ਼ੀ ਸੁਖਪ੍ਰੀਤ ਸਿੰਘ ਉਰਫ਼ ਸ਼ੈਪੀ ਵਾਸੀ ਡੱਬਵਾਲੀ ਨੂੰ 4 ਦਸੰਬਰ ਨੂੰ ਪਿਓਰੀ ਰੇਲਵੇ ਫਾਟਕ ਗਿੱਦੜਬਾਹਾ ਤੋਂ ਮੋਬਾਈਲ ਫ਼ੋਨ ਸਮੇਤ ਗਿ੍ਫ਼ਤਾਰ ਕੀਤਾ |ਜਿਸ ਦੇ ਚੱਲਦਿਆਂ ਫਰਦ ਇੰਨਕਸਾਫ਼ ਰਾਹੀਂ ਇੱਕ ਪਿਸਤੌਲ ਬਰਾਮਦ ਕੀਤਾ ਗਿਆ।
ਸੁਖਪ੍ਰੀਤ ਸਿੰਘ ਉਰਫ ਸ਼ੈਪੀ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਸੁਖਪ੍ਰੀਤ ਸਿੰਘ ਉਰਫ ਸ਼ੈਪੀ ਖਿਲਾਫ ਪਹਿਲਾਂ ਵੀ ਡੱਬਵਾਲੀ ਥਾਣੇ ਵਿਚ ਕਤਲ ਅਤੇ ਲੜਾਈ ਝਗੜੇ ਦੇ ਕੇਸ ਦਰਜ ਹਨ।ਸੁਖਪ੍ਰੀਤ ਸਿੰਘ ਉਰਫ਼ ਸ਼ੈਪੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅਸੀਂ ਜੋ ਫਾਇਰਿੰਗ ਪਟਿਆਲਾ ਸ਼ਹਿਰ ‘ਚ ਕੀਤੀ ਸੀ, ਉਹ ਜੱਸ ਬਹਿਬਲ ਕਲਾਂ ਜੋ ਕਿ ਹੁਣ ਵਿਦੇਸ਼ ‘ਚ ਰਹਿੰਦਾ ਹੈ, ਦੀਆਂ ਹਦਾਇਤਾਂ ‘ਤੇ ਕੀਤਾ ਸੀ।ਜਿਨ੍ਹਾਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਡੂੰਘਾਈ ਨਾਲ ਪੁੱਛਗਿੱਛ ਕਰਨ ਉਪਰੰਤ ਹੋਰ ਵੀ ਖੁਲਾਸੇ ਕੀਤੇ ਜਾਣਗੇ ਅਤੇ ਇਨ੍ਹਾਂ ਪਾਸੋਂ ਹੋਰ ਵਾਰਦਾਤਾਂ ਸਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ |