Connect with us

ਪੰਜਾਬ ਨਿਊਜ਼

ਇਸ ਇਲਾਕੇ ‘ਚ ਸਿਲੰਡਰ ਧ. ਮਾਕੇ ਤੋਂ ਬਾਅਦ ਘਰ ਨੂੰ ਲੱਗੀ ਅੱ. ਗ, ਫਾਇਰ ਵਿਭਾਗ ਦੇ 2 ਕਰਮਚਾਰੀ ਝੁਲਸੇ

Published

on

ਜਲੰਧਰ : ਮਹਾਨਗਰ ਦੇ ਬਾਬੂਲਾਲ ਸਿੰਘ ਨਗਰ ਦੇ ਨਾਲ ਲੱਗਦੇ ਰਾਜ ਨਗਰ ਵਿੱਚ ਅੱਜ ਤੜਕੇ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਲੰਡਰ ਫਟਣ ਕਾਰਨ ਘਰ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।

ਮਹਾਨਗਰ ਦੇ ਬਾਬੂਲਾਲ ਸਿੰਘ ਨਗਰ ਦੇ ਨਾਲ ਲੱਗਦੇ ਰਾਜ ਨਗਰ ਵਿੱਚ ਅੱਜ ਤੜਕੇ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਲੰਡਰ ਫਟਣ ਕਾਰਨ ਘਰ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।ਇਸ ਭਿਆਨਕ ਅੱਗ ਵਿੱਚ ਫਾਇਰ ਵਿਭਾਗ ਦੇ ਦੋ ਕਰਮਚਾਰੀ ਵੀ ਝੁਲਸ ਗਏ। ਘਟਨਾ ਵਿੱਚ ਫਾਇਰ ਬ੍ਰਿਗੇਡ ਦੇ ਕਰਮੀ ਰਮਨਦੀਪ ਸਿੰਘ ਅਤੇ ਅਭੀ ਗਿੱਲ ਦੇ ਚਿਹਰੇ ਸੜ ਗਏ। ਜਿਨ੍ਹਾਂ ਨੂੰ ਇਲਾਜ ਲਈ ਪਸਰੀਚਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 4 ਵਜੇ ਘਰ ਵਿੱਚ ਅੱਗ ਲੱਗ ਗਈ। ਫਾਇਰ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਘਰ ਵਿੱਚ ਖਿਡੌਣੇ ਪਏ ਸਨ। ਇਸ ਘਟਨਾ ਵਿੱਚ ਸਾਮਾਨ ਸੜ ਕੇ ਸੁਆਹ ਹੋ ਗਿਆ।

ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਅੱਗ ਲੱਗਣ ਸਮੇਂ ਘਰ ‘ਚ ਕੋਈ ਮੌਜੂਦ ਨਹੀਂ ਸੀ। ਘਰ ਵਿੱਚ ਵੱਡੀ ਮਾਤਰਾ ਵਿੱਚ ਪਲਾਸਟਿਕ ਦਾ ਸਮਾਨ ਪਿਆ ਹੋਣ ਕਾਰਨ ਅੱਗ ਕੁਝ ਦੇਰ ਵਿੱਚ ਹੀ ਫੈਲ ਗਈ।ਅੱਗ ਦੀਆਂ ਲਪਟਾਂ ਘਰ ਦੇ ਬਾਹਰੋਂ ਹੀ ਦਿਖਾਈ ਦੇ ਰਹੀਆਂ ਸਨ। ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਦੋ ਗੱਡੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ।

Facebook Comments

Trending