Connect with us

ਪੰਜਾਬ ਨਿਊਜ਼

ਦੁਖਦ ਖ਼ਬਰ: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਦੇ ਘਰ ਸੋਗ ਦੀ ਲਹਿਰ

Published

on

ਦਸੂਹਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਗੋਪਾਲ ਸਿੰਘ ਪਾਲ ਦੇ ਪੁੱਤਰ ਹਰਜੀਤ ਸਿੰਘ ਉਰਫ਼ ਪੱਡਾ (49) ਦੀ ਇਟਲੀ ਦੇ ਸ਼ਹਿਰ ਜੇਨੋਵਾ ਵਿਖੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਦੇ ਪਿਤਾ ਗੋਪਾਲ ਸਿੰਘ ਪਾਲ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ 19 ਸਾਲਾਂ ਤੋਂ ਇਟਲੀ ਰਹਿ ਰਿਹਾ ਸੀ ਅਤੇ ਜੇਨੋਵਾ ਸ਼ਹਿਰ ਦੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ।ਕਰੀਬ ਢਾਈ ਸਾਲ ਪਹਿਲਾਂ ਹਰਜੀਤ ਸਿੰਘ ਜਦੋਂ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਕੁਝ ਅਣਪਛਾਤੇ ਲੁਟੇਰਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ।ਹਮਲੇ ਦੌਰਾਨ ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਜੇਨੋਵਾ ਸ਼ਹਿਰ ਦੇ ਸਰਕਾਰੀ ਹਸਪਤਾਲ ‘ਚ ਉਸ ਦਾ ਇਲਾਜ ਚੱਲ ਰਿਹਾ ਸੀ।

ਬੀਤੇ ਮੰਗਲਵਾਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ, ਸਾਬਕਾ ਵਿਧਾਇਕ ਅਰੁਣ ਮਿੱਕੀ ਡੋਗਰਾ, ਦਸੂਹਾ ਕੌਂਸਲ ਪ੍ਰਧਾਨ ਸੁੱਚਾ ਸਿੰਘ ਲੂਫਾ, ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ, ਕੌਂਸਲਰ ਭੁੱਲਾ ਰਾਣਾ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Facebook Comments

Trending