Connect with us

ਅੱਤਵਾਦ

ਰਵਾਂਡਾ ਤੋਂ ਭਾਰਤ ਲਿਆਂਦਾ ਲ. ਸ਼ਕਰ-ਏ-ਤੋਇਬਾ ਦਾ ਮੋਸਟ ਵਾਂਟੇਡ ਅੱ. ਤਵਾਦੀ, ਬੈਂਗਲੁਰੂ ‘ਚ ਅੱ. ਤਵਾਦੀ ਸਾਜ਼ਿਸ਼ ਰਚਣ ਦਾ ਦੋਸ਼

Published

on

ਬੈਂਗਲੁਰੂ ਜੇਲ ‘ਚ ਅੱਤਵਾਦੀ ਸਾਜ਼ਿਸ਼ ਮਾਮਲੇ ‘ਚ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਨਾਲ ਜੁੜੇ ਭਗੌੜੇ ਸਲਮਾਨ ਰਹਿਮਾਨ ਖਾਨ ਨੂੰ ਰਵਾਂਡਾ ਤੋਂ ਭਾਰਤ ਲਿਆਉਣ ‘ਚ ਸਫਲ ਰਹੀ।NIA ਨੇ ਰਵਾਂਡਾ ਇਨਵੈਸਟੀਗੇਸ਼ਨ ਬਿਊਰੋ (RIB), ਇੰਟਰਪੋਲ ਅਤੇ ਨੈਸ਼ਨਲ ਸੈਂਟਰਲ ਬਿਊਰੋ (NCB) ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ।

ਸਲਮਾਨ ਨੂੰ 27 ਨਵੰਬਰ 2024 ਨੂੰ ਰਵਾਂਡਾ ਦੀ ਰਾਜਧਾਨੀ ਕਿਗਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਇੰਟਰਪੋਲ ਦੇ ਰੈੱਡ ਨੋਟਿਸ ਅਤੇ ਬੈਂਗਲੁਰੂ ਦੀ ਵਿਸ਼ੇਸ਼ ਅਦਾਲਤ ਵੱਲੋਂ ਜਾਰੀ ਗੈਰ-ਜ਼ਮਾਨਤੀ ਵਾਰੰਟ (NBW) ਦੇ ਆਧਾਰ ‘ਤੇ ਹਿਰਾਸਤ ‘ਚ ਲਿਆ ਗਿਆ ਸੀ। ਸਲਮਾਨ ਨੂੰ ਅੱਜ ਸਵੇਰੇ ਭਾਰਤ ਲਿਆਂਦਾ ਗਿਆ। ਇਸ ‘ਤੇ ਇਕ ਬਿਆਨ ਦਿੰਦੇ ਹੋਏ NIA ਨੇ ਕਿਹਾ, “ਸਲਮਾਨ ਦੀ ਹਵਾਲਗੀ ਅੱਤਵਾਦ ਦੇ ਖਿਲਾਫ ਵਿਸ਼ਵ ਸਹਿਯੋਗ ਦੀ ਵੱਡੀ ਪ੍ਰਾਪਤੀ ਹੈ।”

ਸਲਮਾਨ ਖਿਲਾਫ ਮਾਮਲਾ 2023 ‘ਚ ਬੈਂਗਲੁਰੂ ਸਿਟੀ ਪੁਲਸ ਤੋਂ ਜਾਂਚ ਨੂੰ ਲੈ ਕੇ NIA ਨੇ ਦਰਜ ਕੀਤਾ ਸੀ। ਸਲਮਾਨ ‘ਤੇ ਅੱਤਵਾਦੀ ਗਤੀਵਿਧੀਆਂ ਲਈ ਵਿਸਫੋਟਕਾਂ ਦਾ ਇੰਤਜ਼ਾਮ ਕਰਨ ਅਤੇ ਅੱਤਵਾਦੀ ਨੈੱਟਵਰਕ ਦਾ ਸਮਰਥਨ ਕਰਨ ਦਾ ਦੋਸ਼ ਹੈ।ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਲਮਾਨ ਨੂੰ ਬੈਂਗਲੁਰੂ ਜੇਲ੍ਹ ਵਿੱਚ ਬੰਦ ਅੱਤਵਾਦੀ ਟੀ. ਨਸੀਰ ਨੇ ਕੱਟੜਪੰਥੀ ਬਣਾਇਆ ਸੀ। ਨਸੀਰ ‘ਤੇ ਜੇਲ੍ਹ ਦੇ ਅੰਦਰ ਅੱਤਵਾਦੀ ਭਰਤੀ ਮੁਹਿੰਮ ਚਲਾਉਣ ਅਤੇ ਲਸ਼ਕਰ ਲਈ ਵੱਡੀਆਂ ਸਾਜ਼ਿਸ਼ਾਂ ਰਚਣ ਦਾ ਦੋਸ਼ ਹੈ।

ਸਲਮਾਨ 2020 ਤੋਂ ਬਾਅਦ NIA ਦੁਆਰਾ ਹਵਾਲਗੀ ਅਤੇ ਡਿਪੋਰਟ ਕੀਤਾ ਗਿਆ 17ਵਾਂ ਭਗੌੜਾ ਹੈ। ਐਨਆਈਏ ਇਸ ਤੋਂ ਪਹਿਲਾਂ ਯੂਏਈ, ਆਸਟਰੀਆ ਅਤੇ ਫਿਲੀਪੀਨਜ਼ ਤੋਂ ਵੀ ਖਾਲਿਸਤਾਨੀ ਅੱਤਵਾਦੀਆਂ ਨੂੰ ਭਾਰਤ ਲਿਆਉਣ ਵਿੱਚ ਕਾਮਯਾਬ ਹੋ ਚੁੱਕੀ ਹੈ।ਹਾਲ ਹੀ ਵਿੱਚ ਬਲਜੀਤ ਸਿੰਘ ਦੀ ਯੂਏਈ ਤੋਂ ਹਵਾਲਗੀ ਕੀਤੀ ਗਈ ਸੀ, ਜਦਕਿ ਖਾਲਿਸਤਾਨ ਟਾਈਗਰ ਫੋਰਸ ਦੇ ਕਈ ਹੋਰ ਅੱਤਵਾਦੀਆਂ ਨੂੰ ਵੀ ਭਾਰਤ ਲਿਆਂਦਾ ਗਿਆ ਹੈ।

ਸਲਮਾਨ ਖਿਲਾਫ ਭਾਰਤੀ ਦੰਡਾਵਲੀ (ਆਈਪੀਸੀ), ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ), ਹਥਿਆਰ ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੇ ਤਹਿਤ ਕੇਸ ਦਰਜ ਹਨ। NIA ਨੇ ਕਿਹਾ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਅੱਤਵਾਦ ਅਤੇ ਅਪਰਾਧਾਂ ਨਾਲ ਜੁੜੇ ਭਗੌੜਿਆਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਉਣ ਲਈ ਵਚਨਬੱਧ ਹੈ।

Facebook Comments

Trending