ਲੁਧਿਆਣਾ: ਲੁਧਿਆਣਾ ਵਿੱਚ ਲੁੱਟ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜੂਆ ਖੇਡ ਕੇ ਹੋਟਲ ਤੋਂ ਬਾਹਰ ਨਿਕਲੇ ਸਰਾਫਾ ਬਾਜ਼ਾਰ ਦੇ ਵਪਾਰੀ ਤੋਂ ਤਿੰਨ ਨੌਜਵਾਨਾਂ ਨੇ ਬੰਦੂਕ ਦੀ ਨੋਕ ‘ਤੇ 7 ਲੱਖ ਰੁਪਏ ਲੁੱਟ ਲਏ।ਇਹ ਮਾਮਲਾ ਥਾਣਾ ਸਰਾਭਾ ਨਗਰ ਦਾ ਦੱਸਿਆ ਜਾ ਰਿਹਾ ਹੈ। ਪਿਸਤੌਲ ਦਾ ਬੱਟ ਲੱਗਣ ਕਾਰਨ ਸਰਾਫਾ ਕਾਰੋਬਾਰੀ ਦੇ ਸਿਰ ‘ਤੇ ਸੱਟ ਲੱਗ ਗਈ, ਜਿਸ ਤੋਂ ਬਾਅਦ ਉਹ ਇਲਾਜ ਲਈ ਸਿਵਲ ਹਸਪਤਾਲ ਆਇਆ।
ਜਾਣਕਾਰੀ ਅਨੁਸਾਰ ਸਾਊਥ ਸਿਟੀ ਕੈਨਾਲ ਰੋਡ ‘ਤੇ ਸਥਿਤ ਹੋਟਲ ਰਾਇਲ ‘ਚ ਜੂਏ ਦਾ ਆਯੋਜਨ ਕੀਤਾ ਜਾ ਰਿਹਾ ਸੀ, ਜਿੱਥੋਂ ਜੂਏ ਦੇ ਪੈਸੇ ਜਿੱਤ ਕੇ ਬਾਹਰ ਆਏ ਸਰਾਫਾ ਕਾਰੋਬਾਰੀ ਤੋਂ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ 7 ਲੱਖ ਰੁਪਏ ਲੁੱਟ ਲਏ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।