Connect with us

ਪੰਜਾਬ ਨਿਊਜ਼

ਚੰਡੀਗੜ੍ਹ ਏਅਰਪੋਰਟ ‘ਤੇ ਫਲਾਈਟ ‘ਚ ਬੰ. ਬ! ਯਾਤਰੀਆਂ ਨੂੰ ਕੱਢਿਆ ਬਾਹਰ

Published

on

ਮੋਹਾਲੀ: ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਇਕ ਫਲਾਈਟ ‘ਚ ਬੰਬ ਹੋਣ ਦੀ ਖਬਰ ਕਾਰਨ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ ਇੰਡੀਗੋ ਏਅਰਲਾਈਨਜ਼ ਦਾ ਜਹਾਜ਼ ਹੈਦਰਾਬਾਦ ਤੋਂ ਚੰਡੀਗੜ੍ਹ ਏਅਰਪੋਰਟ ਪਹੁੰਚਿਆ ਸੀ। ਅਚਾਨਕ ਇਹ ਖਬਰ ਫੈਲ ਗਈ ਕਿ ਇਸ ਵਿਚ ਬੰਬ ਹੈ, ਜਿਸ ਤੋਂ ਬਾਅਦ ਯਾਤਰੀ ਡਰ ਗਏ। ਇਸ ਸੂਚਨਾ ਤੋਂ ਬਾਅਦ ਸਥਾਨਕ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਯਾਤਰੀਆਂ ਨੂੰ ਫਲਾਈਟ ਤੋਂ ਬਾਹਰ ਕੱਢਿਆ ਜਾ ਰਿਹਾ ਹੈ।

ਫਿਲਹਾਲ ਇਸ ਸਬੰਧੀ ਏਅਰਪੋਰਟ ਅਥਾਰਟੀ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ, ਜਿਨ੍ਹਾਂ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ ਏਅਰਲਾਈਨਜ਼ ਨੂੰ ਲਗਾਤਾਰ ਬੰਬ ਦੀ ਧਮਕੀ ਦੇ ਫੋਨ ਆ ਰਹੇ ਹਨ। ਪਤਾ ਲੱਗਾ ਹੈ ਕਿ ਇੰਡੀਗੋ ਦੇ 5 ਜਹਾਜ਼ਾਂ ਨੂੰ ਬੰਬ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਸਾਰੇ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਹੈ। ਦਿੱਲੀ ਹਵਾਈ ਅੱਡੇ ‘ਤੇ ਹੁਣ ਤੱਕ ਕੁੱਲ 3 ਉਡਾਣਾਂ ਉਤਰੀਆਂ ਹਨ।

 

Facebook Comments

Trending