Connect with us

ਪੰਜਾਬ ਨਿਊਜ਼

ਨਗਰ ਨਿਗਮ ਦੀ ਵੱਡੀ ਕਾਰਵਾਈ, ਸ਼ਹਿਰ ਦੇ ਇਨ੍ਹਾਂ ਇਲਾਕਿਆਂ ‘ਚ 19 ਨਾਜਾਇਜ਼ ਉਸਾਰੀਆਂ ਢਾਹੀਆਂ

Published

on

ਲੁਧਿਆਣਾ: ਗੈਰ-ਕਾਨੂੰਨੀ ਉਸਾਰੀਆਂ ਖਿਲਾਫ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ ਨਗਰ ਨਿਗਮ ਦੀਆਂ ਟੀਮਾਂ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 19 ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ। ਇਸ ਤੋਂ ਇਲਾਵਾ ਨਗਰ ਨਿਗਮ ਦੇ ਜ਼ੋਨ-ਸੀ ਦੀ ਬਿਲਡਿੰਗ ਬ੍ਰਾਂਚ ਦੀ ਟੀਮ ਨੇ ਇਕ ਦਰਜਨ ਦੇ ਕਰੀਬ ਖਾਲੀ ਪਏ ਮਕਾਨਾਂ ਅਤੇ ਗੈਰ-ਕਾਨੂੰਨੀ ਕਾਲੋਨੀ ਵਿਚ ਸਥਿਤ ਇਕ ਦਫਤਰ ਨੂੰ ਵੀ ਸੀਲ ਕਰ ਦਿੱਤਾ ਕਿਉਂਕਿ ਕਲੋਨਾਈਜ਼ਰ ਵੱਲੋਂ ਨਗਰ ਨਿਗਮ ਨੂੰ ਰੈਗੂਲਰਾਈਜ਼ੇਸ਼ਨ ਫੀਸ ਜਮ੍ਹਾ ਕਰਵਾਉਣ ਵਿਚ ਅਸਫਲ ਰਿਹਾ।

ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀਆਂ ਹਦਾਇਤਾਂ ’ਤੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਇਹ ਮੁਹਿੰਮ ਚਲਾਈ ਗਈ ਹੈ। ਇਹ ਨਾਜਾਇਜ਼ ਉਸਾਰੀਆਂ ਢੰਡਾਰੀ, ਕੰਗਣਵਾਲ ਅਤੇ ਮਾਧੋਪੁਰੀ ਖੇਤਰਾਂ ਵਿੱਚ ਹੋ ਰਹੀਆਂ ਸਨ। ਇਹ ਖੇਤਰ ਨਗਰ ਨਿਗਮ ਦੇ ਜ਼ੋਨ ਬੀ ਅਤੇ ਸੀ ਅਧੀਨ ਆਉਂਦੇ ਹਨ।ਸਹਾਇਕ ਟਾਊਨ ਪਲਾਨਰ (ਏ.ਟੀ.ਪੀ. ਜ਼ੋਨ-ਸੀ) ਜਗਦੀਪ ਸਿੰਘ ਨੇ ਦੱਸਿਆ ਕਿ ਬਿਲਡਿੰਗ ਬ੍ਰਾਂਚ ਦੀਆਂ ਟੀਮਾਂ ਨੇ ਢੰਡਾਰੀ ਅਤੇ ਕੰਗਣਵਾਲ ਖੇਤਰਾਂ ਵਿੱਚ 13 ਗੈਰ-ਕਾਨੂੰਨੀ ਦੁਕਾਨਾਂ, 2 ਵਪਾਰਕ ਹਾਲ ਅਤੇ ਇੱਕ ਲੇਬਰ ਕੁਆਰਟਰ ਦੀ ਇਮਾਰਤ ਨੂੰ ਢਾਹ ਦਿੱਤਾ ਹੈ। ਗੈਰ-ਕਾਨੂੰਨੀ ਕਲੋਨੀ ਵਿੱਚ ਕਰੀਬ ਇੱਕ ਦਰਜਨ ਖਾਲੀ ਪਏ ਮਕਾਨ ਅਤੇ ਕਲੋਨਾਈਜ਼ਰ ਦੇ ਦਫ਼ਤਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਏ.ਟੀ.ਪੀ ਜ਼ੋਨ ਬੀ ਦਵਿੰਦਰ ਸਿੰਘ ਨੇ ਦੱਸਿਆ ਕਿ ਬਿਲਡਿੰਗ ਇੰਸਪੈਕਟਰ ਕਿਰਨਦੀਪ ਸਿੰਘ ਅਤੇ ਰਣਧੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮਾਧੋਪੁਰੀ ਖੇਤਰ ਵਿੱਚ ਤਿੰਨ ਉਸਾਰੀ ਅਧੀਨ ਕਮਰਸ਼ੀਅਲ ਬਿਲਡਿੰਗਾਂ ਦੇ ਨਾਜਾਇਜ਼ ਪੁਰਜ਼ੇ ਢਾਹ ਦਿੱਤੇ। ਨਗਰ ਨਿਗਮ ਨੂੰ ਇਨ੍ਹਾਂ ਨਾਜਾਇਜ਼ ਉਸਾਰੀਆਂ ਸਬੰਧੀ ਸ਼ਿਕਾਇਤ ਮਿਲੀ ਸੀ।

 

 

Facebook Comments

Trending