Connect with us

ਪੰਜਾਬ ਨਿਊਜ਼

ਪੰਜਾਬ ਦਾ ਇਹ ‘ਅਨੋਖਾ ਪਿੰਡ’, ਜਿੱਥੇ ਅੱਜ ਤੱਕ ਨਹੀਂ ਹੋਈਆਂ ਚੋਣਾਂ

Published

on

ਮਾਛੀਵਾੜਾ ਸਾਹਿਬ: ਲੁਧਿਆਣਾ ਜ਼ਿਲ੍ਹੇ ਦਾ ਪਿੰਡ ਸਿੱਧੂਪੁਰ ਜਿੱਥੇ ਕਦੇ ਵੀ ਪੰਚਾਇਤੀ ਚੋਣਾਂ ਨਹੀਂ ਹੋਈਆਂ ਅਤੇ ਇੱਥੋਂ ਦੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਹਰ ਵਾਰ ਸਰਬਸੰਮਤੀ ਨਾਲ ਪੰਚਾਇਤ ਚੁਣੀ। ਸਤਵੰਤ ਸਿੰਘ ਸਿੱਧੂ ਨੇ ਸਾਲ 2008 ਵਿੱਚ ਪਿੰਡ ਸਿੱਧੂਪੁਰ ਨੂੰ ਹੋਂਦ ਵਿੱਚ ਲਿਆ ਕੇ ਆਪਣੀ ਵੱਖਰੀ ਪਛਾਣ ਬਣਾਈ।ਪਹਿਲੀ ਚੋਣ ਦੌਰਾਨ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਸਤਵੰਤ ਸਿੰਘ ਸਿੱਧੂ ਨੂੰ ਪਿੰਡ ਦਾ ਸਰਪੰਚ ਚੁਣ ਲਿਆ। ਫਿਰ 5 ਸਾਲਾਂ ਬਾਅਦ ਦੂਸਰੀ ਵਾਰ ਹੋਈਆਂ ਚੋਣਾਂ ਵਿੱਚ ਸਤਵੰਤ ਸਿੰਘ ਪਿੰਡ ਸਿੱਧੂਪੁਰ ਦੇ ਸਰਪੰਚ ਬਣੇ। ਤੀਜੀ ਵਾਰ ਪੰਚਾਇਤੀ ਚੋਣਾਂ ਦੌਰਾਨ ਵੀ ਪਿੰਡ ਵਾਸੀਆਂ ਨੇ ਅਧਿਕਾਰਤ ਤੌਰ ’ਤੇ ਸਤਵੰਤ ਸਿੰਘ ਸਿੱਧੂ ਨੂੰ ਸਰਪੰਚ ਚੁਣ ਲਿਆ।

ਹੁਣ 2024 ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੌਰਾਨ ਪਿੰਡ ਸਿੱਧੂਪੁਰ ਜਨਰਲ ਨੂੰ ਔਰਤਾਂ ਲਈ ਰਾਖਵਾਂ ਕਰ ਦਿੱਤਾ ਗਿਆ ਹੈ। ਇਸ ਵਾਰ ਪਿੰਡ ਵਾਸੀਆਂ ਨੇ ਇਕ ਵਾਰ ਫਿਰ ਇਕਜੁੱਟਤਾ ਦਿਖਾਉਂਦੇ ਹੋਏ ਸਤਵੰਤ ਸਿੰਘ ਦੀ ਪਤਨੀ ਚਰਨਜੀਤ ਕੌਰ ਸਿੱਧੂ ਨੂੰ ਸਰਪੰਚ ਚੁਣ ਕੇ ਸਰਪੰਚ ਦਾ ਅਹੁਦਾ ਸਿੱਧੂ ਪਰਿਵਾਰ ਦੇ ਹੱਥਾਂ ਵਿਚ ਸੌਂਪ ਦਿੱਤਾ ਹੈ।ਇਸ ਤੋਂ ਇਲਾਵਾ ਸਤਵੰਤ ਸਿੰਘ ਸਿੱਧੂ, ਮਨਜੀਤ ਕੌਰ, ਹਰਪ੍ਰੀਤ ਸਿੰਘ, ਪਰਮਜੀਤ ਕੌਰ ਅਤੇ ਵਿਨੈ ਜੈਨ ਪੰਚਾਇਤ ਮੈਂਬਰ ਚੁਣੇ ਗਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪਿੰਡ ਦੀ ਭਲਾਈ ਲਈ ਕੰਮ ਕੀਤਾ ਹੈ ਅਤੇ ਹੁਣ ਪਿੰਡ ਦੀ ਆਬਾਦੀ ਵੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।

Facebook Comments

Trending