ਚੰਡੀਗੜ੍ਹ: ਪੰਜਾਬ ਵਿੱਚ ਇੱਕ ਵਾਰ ਫਿਰ ਲਗਾਤਾਰ ਦੋ ਛੁੱਟੀਆਂ ਹੋਈਆਂ ਹਨ। ਦਰਅਸਲ 12 ਅਕਤੂਬਰ ਦਿਨ ਸ਼ਨੀਵਾਰ ਨੂੰ ਦੁਸਹਿਰਾ ਹੈ, ਜਿਸ ਕਾਰਨ ਸਰਕਾਰ ਨੇ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ 13 ਅਕਤੂਬਰ ਨੂੰ ਐਤਵਾਰ ਹੈ, ਇਸ ਦਿਨ ਵੀ ਛੁੱਟੀ ਹੈ। ਇਸ ਲਈ 12 ਅਤੇ 13 ਅਕਤੂਬਰ ਨੂੰ ਲਗਾਤਾਰ ਦੋ ਛੁੱਟੀਆਂ ਹੋਣ ਕਾਰਨ ਕਿਤੇ ਬਾਹਰ ਜਾਣ ਦਾ ਪਲਾਨ ਬਣਾਇਆ ਜਾ ਸਕਦਾ ਹੈ। ਕਿਉਂਕਿ ਅਕਤੂਬਰ ਤਿਉਹਾਰਾਂ ਦਾ ਮਹੀਨਾ ਹੈ, ਬਹੁਤ ਸਾਰੀਆਂ ਛੁੱਟੀਆਂ ਹਨ, ਇਸ ਤੋਂ ਬਾਅਦ ਵੀਰਵਾਰ 17 ਅਕਤੂਬਰ ਨੂੰ ਮਹਾਂਰਿਸ਼ੀ ਵਾਲਮੀਕਿ ਦੇ ਜਨਮ ਦਿਨ ‘ਤੇ ਵੀ ਛੁੱਟੀ ਘੋਸ਼ਿਤ ਕੀਤੀ ਗਈ ਹੈ।