Connect with us

ਪੰਜਾਬ ਨਿਊਜ਼

ਪੰਜਾਬ ਦੇ ਵੱਡੇ ਰੀਅਲ ਅਸਟੇਟ ਕਾਰੋਬਾਰੀ ਅਤੇ ਕਾਲੋਨਾਈਜ਼ਰ ਦੇ ਟਿਕਾਣਿਆਂ ‘ਤੇ ED ਵਲੋਂ ਛਾਪੇਮਾਰੀ

Published

on

ਲੁਧਿਆਣਾ : ਪੰਜਾਬ ਦੇ ਜ਼ਿਲਾ ਲੁਧਿਆਣਾ ‘ਚ ਅੱਜ ਸਵੇਰੇ ਈ.ਡੀ. ਛਾਪੇਮਾਰੀ ਨੇ ਹਲਚਲ ਮਚਾ ਦਿੱਤੀ। ਦਰਅਸਲ, ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਐਪਲ ਹਾਈਟਸ ਦੇ ਮਾਲਕ ਵਿਕਾਸ ਪਾਸੀ ਦੇ ਦਫਤਰਾਂ ਅਤੇ ਰਿਹਾਇਸ਼ਾਂ ‘ਤੇ ਛਾਪੇਮਾਰੀ ਕੀਤੀ। ਇਸ ਖ਼ਬਰ ਤੋਂ ਬਾਅਦ ਰੀਅਲ ਅਸਟੇਟ ਵਪਾਰੀਆਂ ਵਿੱਚ ਸਨਸਨੀ ਦਾ ਮਾਹੌਲ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਪਲ ਹਾਈਟਸ ਦੇ ਨਾਂ ਨਾਲ ਮਸ਼ਹੂਰ ਕੰਪਨੀ ਦਾ ਨਾਂ ਪਾਰਸਮਨੀ ਗਰੁੱਪ ਦੱਸਿਆ ਜਾਂਦਾ ਹੈ, ਇਸ ਕੰਪਨੀ ਦੇ ਸੀਐੱਮਡੀ ਵਿਕਾਸ ਪਾਸੀ ਹਨ ਅਤੇ ਡਾਇਰੈਕਟਰ ਉਨ੍ਹਾਂ ਦਾ ਬੇਟਾ ਹਿਮਾਂਸ਼ੂ ਪਾਸੀ ਹੈ। ਜਾਣਕਾਰੀ ਅਨੁਸਾਰ ਉਕਤ ਕੰਪਨੀ 2006 ਤੋਂ ਰੀਅਲ ਅਸਟੇਟ ਕਾਰੋਬਾਰ ਦਾ ਹਿੱਸਾ ਹੈ। ਇਹ ਕੰਪਨੀ ਅਤਿ ਲਗਜ਼ਰੀ ਅਪਾਰਟਮੈਂਟ ਬਣਾਉਂਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਉਕਤ ਕੰਪਨੀ ਲੁਧਿਆਣਾ ਦੇ ਵੈਸਟਰਨ ਮਾਲ (ਐਪਲ ਹਾਈਟ ਲੁਧਿਆਣਾ) ਨੇੜੇ ਇੱਕ ਆਗਾਮੀ ਪ੍ਰੋਜੈਕਟ ਲੈ ਕੇ ਆ ਰਹੀ ਹੈ, ਜਦਕਿ ਕੰਪਨੀ ਜ਼ੀਰਕਪੁਰ (ਟਾਊਨ ਸਕੁਏਅਰ ਜ਼ੀਰਾਪੁਰ) ਵਿੱਚ ਇੱਕ ਮਾਲ ਲੈ ਕੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਆਈਆਂ ਟੀਮਾਂ ਪੁੱਛ-ਪੜਤਾਲ ਵਿੱਚ ਜੁਟੀਆਂ ਹੋਈਆਂ ਹਨ ਅਤੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ।ਈਡੀ ਵੱਲੋਂ ਅਚਾਨਕ ਛਾਪੇਮਾਰੀ ਕਰਨ ਤੋਂ ਬਾਅਦ ਕਈ ਰੀਅਲ ਅਸਟੇਟ ਕਾਰੋਬਾਰੀ ਰੂਪੋਸ਼ ਹੋ ਗਏ ਹਨ ਅਤੇ ਬਾਕੀ ਡਰ ਦੇ ਆਲਮ ‘ਚ ਹਨ, ਇਸ ਦੇ ਨਾਲ ਹੀ ਉਕਤ ਗਰੁੱਪ ਦਾ ਜੁਝਾਰ ਗਰੁੱਪ ਨਾਲ ਵੀ ਸਬੰਧ ਦੱਸਿਆ ਜਾ ਰਿਹਾ ਹੈ ਅਤੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ।

Facebook Comments

Trending