Connect with us

ਪੰਜਾਬ ਨਿਊਜ਼

3 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਣੋ ਕਿੱਥੇ ਤੇ ਕਦੋਂ ਤੱਕ…

Published

on

ਸ਼ਰਾਬ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ ਹੈ। ਦਰਅਸਲ, ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਕਾਰਨ ਸ਼ਰਾਬ ਦੀਆਂ ਦੁਕਾਨਾਂ 3 ਦਿਨ ਬੰਦ ਰਹਿਣਗੀਆਂ। ਉਪਰੋਕਤ ਜਾਣਕਾਰੀ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਹਰਿਆਣਾ ਨਾਲ ਲੱਗਦੇ ਪੰਜਾਬ, ਹਿਮਾਚਲ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਇਲਾਕਿਆਂ ‘ਚ 5 ਕਿਲੋਮੀਟਰ ਦੇ ਘੇਰੇ ‘ਚ ਵੀ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ‘ਤੇ ਪਾਬੰਦੀ ਰਹੇਗੀ। ਦੱਸ ਦੇਈਏ ਕਿ 3 ਅਕਤੂਬਰ ਨੂੰ ਹਰਿਆਣਾ ‘ਚ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਜੋ ਕਿ ਖਤਮ ਹੋ ਗਿਆ ਹੈ। ਵੀਰਵਾਰ ਸ਼ਾਮ 6 ਵਜੇ ਤੋਂ 5 ਅਕਤੂਬਰ ਤੱਕ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।ਇਸ ਤੋਂ ਇਲਾਵਾ 8 ਅਕਤੂਬਰ ਭਾਵ ਨਤੀਜਿਆਂ ਵਾਲੇ ਦਿਨ ਤੱਕ ਸ਼ਰਾਬ ਦੀਆਂ ਦੁਕਾਨਾਂ ਵੀ ਨਹੀਂ ਖੁੱਲ੍ਹਣਗੀਆਂ।

 

 

Facebook Comments

Trending