Connect with us

ਪੰਜਾਬ ਨਿਊਜ਼

ਪੰਜਾਬ ਬਿਜਲੀ ਵਿਭਾਗ ਹਰਕਤ ‘ਚ, ਹੁਣ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਸ਼ੁਰੂ

Published

on

ਗੁਰੂਹਰਸਹਾਏ : ਪੰਜਾਬ ਬਿਜਲੀ ਵਿਭਾਗ ਹਰਕਤ ਵਿੱਚ ਆ ਗਿਆ ਹੈ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਸ਼ੁੱਕਰਵਾਰ ਨੂੰ ਸਵੇਰੇ 6 ਵਜੇ ਬਿਜਲੀ ਵਿਭਾਗ ਗੁਰੂਹਰਸਹਾਏ ਵਿਖੇ ਐਕਸੀਅਨ ਜਸਵੰਤ ਸਿੰਘ ਜਲਾਲਾਬਾਦ ਦੀ ਪ੍ਰਧਾਨਗੀ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।ਐਸ.ਡੀ.ਓ ਸਿਟੀ ਜਸਵਿੰਦਰ ਸਿੰਘ ਗੁਰੂਹਰਸਹਾਏ, ਐੱਸ.ਡੀ.ਓ. ਵਿਪਨ ਕੁਮਾਰ ਸਬ ਅਰਬਨ ਗੁਰੂਹਰਸਹਾਏ, ਸਵਰਨ ਸਿੰਘ ਐਸ.ਡੀ.ਓ ਘੁਬਾਇਆ, ਐਸ.ਡੀ.ਓ. ਨਵਜੋਤ ਸਿੰਘ, ਸੰਦੀਪ ਕੁਮਾਰ ਸਿਟੀ ਐਸ.ਡੀ.ਓ. ਜਲਾਲਾਬਾਦ ਤੋਂ ਵੱਡੀ ਕਾਰਵਾਈ ਕਰਦੇ ਹੋਏ ਗੁਰੂਹਰਸਹਾਏ ਦੇ ਵੱਖ-ਵੱਖ ਮੁਹੱਲਿਆਂ ਦੇ ਮੀਟਰਾਂ ਦੀ ਚੈਕਿੰਗ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸੀਅਨ ਇੰਜੀ. ਜਸਵੰਤ ਸਿੰਘ ਜਲਾਲਾਬਾਦ ਅਤੇ ਐਸ.ਡੀ.ਓ. ਜਸਵਿੰਦਰ ਸਿੰਘ ਗੁਰੂਹਰਸਹਾਏ ਨੇ ਦੱਸਿਆ ਕਿ ਚੈਕਿੰਗ ਦੌਰਾਨ 1.50 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਫੜਿਆ ਗਿਆ ਤਾਂ ਉਸ ਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਗੁਰੂਹਰਸਹਾਏ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਟਰ ਬਕਸਿਆਂ ਵਿੱਚ ਲੱਗੇ ਮੀਟਰਾਂ ਵਿੱਚ ਛੇੜਛਾੜ ਪਾਈ ਗਈ ਹੈ ਅਤੇ ਅਸੀਂ ਉਕਤ ਮੀਟਰਾਂ ਨੂੰ ਕਬਜ਼ੇ ਵਿੱਚ ਲੈ ਕੇ ਸੀਲ ਕਰ ਦਿੱਤਾ ਹੈ। ਇਨ੍ਹਾਂ ਮੀਟਰਾਂ ਨੂੰ ਲੈਬ ਵਿੱਚ ਭੇਜਿਆ ਜਾਵੇਗਾ ਅਤੇ ਜੇਕਰ ਸੀਲ ਕੀਤੇ ਮੀਟਰਾਂ ਵਿੱਚ ਕੋਈ ਨੁਕਸ ਪਾਇਆ ਗਿਆ ਤਾਂ ਉਕਤ ਖਪਤਕਾਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Facebook Comments

Trending