ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੇਬੂਲਾ ਗਰੁੱਪ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਹੈ। ਇਸ ਦੌਰਾਨ ਉਹ ਇੱਕ ਮਿਸ਼ਨ ਤਹਿਤ ਬੁੱਢੇ ਨਾਲੇ ਦੀ ਸਫ਼ਾਈ ਕਰਵਾਉਣਗੇ। ਬੁੱਢੇ ਡਰੇਨ ਦੀ ਸਫ਼ਾਈ ਸਬੰਧੀ ਸੀਐਮ ਮਾਨ ਨੇ ਕਿਹਾ ਕਿ ਇਹ ਕੰਮ 3 ਪੜਾਵਾਂ ਵਿੱਚ ਮੁਕੰਮਲ ਕੀਤਾ ਜਾਵੇਗਾ।
ਨੇਬੂਲਾ ਗਰੁੱਪ ਨਾਲ ਅੱਜ ਹੋਈ ਮੀਟਿੰਗ ਸਬੰਧੀ ਸੀ.ਐਮ. ਮਾਨ ਦਾ ਟਵੀਟ ਵੀ ਸਾਂਝਾ ਕੀਤਾ ਗਿਆ ਹੈ। ਸੀਐਮ ਮਾਨ ਨੇ ਟਵੀਟ ਕਰਕੇ ਲਿਖਿਆ, “ਅੱਜ ਮੇਰੀ ਨੇਬੂਲਾ ਗਰੁੱਪ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ…ਖਾਸ ਤੌਰ ‘ਤੇ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਚਰਚਾ ਹੋਈ…ਬੁੱਢੇ ਨਾਲੇ ਦੀ ਸਫ਼ਾਈ 3 ਪੜਾਵਾਂ ‘ਚ ਮੁਕੰਮਲ ਕਰਨ ਦਾ ਫ਼ੈਸਲਾ।” ਲਿਆ ਹੈ…ਜਲਦੀ ਹੀ ਇਸ ਮਾਮਲੇ ਲਈ ਅਗਲੀ ਰਣਨੀਤੀ ਤਿਆਰ ਕਰਨਗੇ… ਬੁੱਢੇ ਮਿਸ਼ਨ ਵਜੋਂ ਡਰੇਨ ਦੀ ਸਫ਼ਾਈ ਲਈ ਵਚਨਬੱਧ ਹਨ…