ਜੰਮੂ-ਕਸ਼ਮੀਰ: ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਹੁਣ ਰੇਲਵੇ ਇੱਕ ਹੋਰ ਨਵੀਂ ਟਰੇਨ ਚਲਾਉਣ ਜਾ ਰਿਹਾ ਹੈ ਜੋ ਸਿੱਧੀ ਕਟੜਾ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਤੱਕ ਜਾਵੇਗੀ। ਇਹ ਟਰੇਨ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਚੱਲੇਗੀ ਅਤੇ ਸਿੱਧੇ ਕਟੜਾ ਮਾਂ ਵੈਸ਼ਨੋ ਦੇਵੀ ਦੇ ਦਰਬਾਰ ‘ਤੇ ਰੁਕੇਗੀ। ਇਸ ਵਿਚਾਲੇ ਇਹ ਟਰੇਨ ਦਿੱਲੀ ਅਤੇ ਪੰਜਾਬ ਦੇ ਕਈ ਸਟੇਸ਼ਨਾਂ ‘ਤੇ ਰੁਕੇਗੀ।
ਜਾਣਕਾਰੀ ਮੁਤਾਬਕ ਰੇਲਵੇ ਬੋਰਡ ਨੇ ਇਸ ਟਰੇਨ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਟਰੇਨ ਨੰਬਰ 14033/14034 ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸੂਬੇਦਾਰਗੰਜ ਸਟੇਸ਼ਨ ਤੋਂ ਚੱਲੇਗੀ।ਉਕਤ ਟਰੇਨ ਸੂਬੇਦਾਰਗੰਜ ਸਟੇਸ਼ਨ ਤੋਂ ਸਵੇਰੇ 10.35 ਵਜੇ ਰਵਾਨਾ ਹੋਵੇਗੀ। ਇਸ ਤੋਂ ਬਾਅਦ ਇਹ ਟਰੇਨ ਫਤਿਹਪੁਰ, ਗੋਵਿੰਦਪੁਰੀ, ਟੁੰਡਲਾ, ਅਲੀਗੜ੍ਹ, ਸਬਜ਼ੀ ਮੰਡੀ, ਨਰੇਲਾ, ਸੋਨੀਪਤ, ਗਨੌਰ, ਸਮਾਲਖਾਨ, ਪਾਣੀਪਤ ਜੰਕਸ਼ਨ, ਕਰਨਾਲ, ਕੁਰੂਕਸ਼ੇਤਰ, ਅੰਬਾਲਾ ਕੈਂਟ, ਰਾਜਪੁਰਾ ਜੰਕਸ਼ਨ, ਲੁਧਿਆਣਾ ਜੰਕਸ਼ਨ, ਫਗਵਾੜਾ ਜੰਕਸ਼ਨ, ਜਲੰਧਰ ਕੈਂਟ, ਟਾਂਡਾ ਯੂ. , ਦਸੂਆ, ਮੁਕੇਰੀਆਂ, ਪਠਾਨਕੋਟ ਕੈਂਟ, ਕਠੂਆ, ਹੀਰਾਨਗਰ, ਵਿਜੇਪੁਰ ਜੰਮੂ, ਜੰਮੂ ਤਵੀ, ਕੈਪਟਨ ਤੁਸ਼ਾਰ ਮਹਾਜਨ ਸਟੇਸ਼ਨ ‘ਤੇ ਰੁਕਣਗੇ। ਇਸ ਤੋਂ ਬਾਅਦ ਉਕਤ ਟਰੇਨ ਅਗਲੀ ਸਵੇਰ 9.15 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਟੇਸ਼ਨ ਪਹੁੰਚੇਗੀ।
ਇਸ ਟਰੇਨ ‘ਚ ਏ.ਸੀ ਪਹਿਲਾਂ, ਏ.ਸੀ. 2, ਏ.ਸੀ 3, ਸਲੀਪਰ ਅਤੇ ਜਨਰਲ ਕੋਚ ਹੋਣਗੇ। ਉਕਤ ਟਰੇਨ ਦੀ ਸਹੂਲਤ 1 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਇਸ ਰੇਲਗੱਡੀ ਦੇ ਚੱਲਣ ਨਾਲ ਸ਼ਰਧਾਲੂਆਂ ਲਈ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਜਾਣਾ ਆਸਾਨ ਹੋ ਜਾਵੇਗਾ।