Connect with us

ਇੰਡੀਆ ਨਿਊਜ਼

ਵੱਡੀ ਖੁਸ਼ਖਬਰੀ: ਪੈਰਿਸ ਓਲੰਪਿਕ ਤੋਂ ਬਾਹਰ ਹੋਈ ਵਿਨੇਸ਼ ਫੋਗਾਟ ਖਿਲਾਫ ਰਚੀ ਗਈ ਸਾਜ਼ਿਸ਼, ਹੁਣ ਮਿਲੇਗਾ Gold Medal

Published

on

ਨਵੀਂ ਦਿੱਲੀ— ਪੈਰਿਸ ਓਲੰਪਿਕ ‘ਚ ਅਯੋਗ ਕਰਾਰ ਦਿੱਤੇ ਜਾਣ ਕਾਰਨ ਫਾਈਨਲ ‘ਚ ਨਾ ਖੇਡ ਸਕਣ ਵਾਲੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਹੁਣ ਵਿਸ਼ੇਸ਼ ‘ਗੋਲਡ ਮੈਡਲ’ ਨਾਲ ਸਨਮਾਨਿਤ ਕੀਤਾ ਜਾਵੇਗਾ। ਖਾਪ ਪੰਚਾਇਤਾਂ ਨੇ ਵਿਨੇਸ਼ ਦੇ ਅਦੁੱਤੀ ਸਾਹਸ ਅਤੇ ਪ੍ਰਦਰਸ਼ਨ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਵਿਨੇਸ਼ ਨੂੰ ਇਕ ਵਿਸ਼ੇਸ਼ ਗੋਲਡ ਮੈਡਲ ਦਿੱਤਾ ਜਾਵੇਗਾ, ਜਿਸ ਦੀ ਕੀਮਤ ਲਗਭਗ 7.3 ਲੱਖ ਰੁਪਏ ਦੱਸੀ ਜਾ ਰਹੀ ਹੈ। ਓਲੰਪਿਕ ਦੇ 50 ਕਿਲੋਗ੍ਰਾਮ ਵਰਗ ਦੇ ਫਾਈਨਲ ਤੋਂ ਪਹਿਲਾਂ ਵਿਨੇਸ਼ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ ਸੀ, ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ।

ਸਾਂਗਵਾਨ ਖਾਪ ਦੇ ਪ੍ਰਧਾਨ ਸੋਮਵੀਰ ਸਾਂਗਵਾਨ ਨੇ ਕਿਹਾ ਕਿ ਵਿਨੇਸ਼ ਨੂੰ ਓਲੰਪਿਕ ਚੈਂਪੀਅਨ ਵਾਂਗ ਹੀ ਸਨਮਾਨ ਦਿੱਤਾ ਜਾਵੇਗਾ। ਇਸ ਗੋਲਡ ਮੈਡਲ ਦਾ ਭਾਰ 100 ਗ੍ਰਾਮ ਤੱਕ ਹੋ ਸਕਦਾ ਹੈ। ਸਾਂਗਵਾਨ ਨੇ ਕਿਹਾ, “ਵਿਨੇਸ਼ ਦੇ ਖਿਲਾਫ ਇੱਕ ਸਾਜ਼ਿਸ਼ ਰਚੀ ਗਈ ਸੀ, ਪਰ ਉਸਨੇ ਲਗਾਤਾਰ ਤਿੰਨ ਮੈਚ ਜਿੱਤ ਕੇ ਕਰੋੜਾਂ ਦਿਲ ਜਿੱਤ ਲਏ। ਇਸ ਲਈ ਹਰ ਦੇਸ਼ ਵਾਸੀ ਉਸਨੂੰ ਸੋਨੇ ਦੇ ਤਗਮੇ ਤੋਂ ਵੱਧ ਸਨਮਾਨਿਤ ਕਰਨਾ ਚਾਹੁੰਦਾ ਹੈ।”

ਗੋਲਡ ਮੈਡਲ ਦੇ ਵੇਰਵੇ

ਕੁੱਲ ਵਜ਼ਨ: 529 ਗ੍ਰਾਮ
ਚਾਂਦੀ: 505 ਗ੍ਰਾਮ
ਆਇਰਨ: 18 ਗ੍ਰਾਮ
ਸ਼ੁੱਧ ਸੋਨਾ: 6 ਗ੍ਰਾਮ
25 ਅਗਸਤ ਨੂੰ ਸਨਮਾਨ ਸਮਾਰੋਹ

ਵਿਨੇਸ਼ ਫੋਗਾਟ ਦੇ ਪਿੰਡ ਬਲਾਲੀ (ਹਰਿਆਣਾ) ਵਿੱਚ 25 ਅਗਸਤ ਨੂੰ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ। ਇਸ ਸਮਾਗਮ ਵਿੱਚ ਹਰਿਆਣਾ ਅਤੇ ਆਸਪਾਸ ਦੇ ਕਈ ਰਾਜਾਂ ਦੀਆਂ ਖਾਪ ਪੰਚਾਇਤਾਂ ਹਿੱਸਾ ਲੈਣਗੀਆਂ।

ਖੇਡ ਸਾਲਸੀ ਰਿਪੋਰਟ
ਪੈਰਿਸ ਓਲੰਪਿਕ ਦੌਰਾਨ ਵਿਨੇਸ਼ ਫੋਗਾਟ ਦੇ ਮਾਮਲੇ ‘ਤੇ ਖੇਡ ਅਦਾਲਤ ਨੇ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਵਿਨੇਸ਼ ਦਾ ਵਜ਼ਨ ਦੂਜੀ ਵਾਰ ਮਾਪਿਆ ਗਿਆ ਤਾਂ ਇਹ ਨਿਰਧਾਰਤ ਸੀਮਾ (50 ਕਿਲੋ) ਤੋਂ ਵੱਧ ਸੀ। ਨਿਯਮਾਂ ਮੁਤਾਬਕ ਜੇਕਰ ਕੋਈ ਖਿਡਾਰੀ ਜ਼ਿਆਦਾ ਭਾਰ ਪਾਇਆ ਜਾਂਦਾ ਹੈ ਤਾਂ ਉਸ ਨੂੰ ਅਯੋਗ ਕਰਾਰ ਦਿੱਤਾ ਜਾਂਦਾ ਹੈ।

Facebook Comments

Trending