ਲੁਧਿਆਣਾ: ਗਲਾਡਾ ਵੱਲੋਂ ਅੱਜ ਮਹਾਨਗਰ ਵਿੱਚ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਵੱਡੀ ਕਾਰਵਾਈ ਦੇਖਣ ਨੂੰ ਮਿਲੀ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਗਲਾਡਾ ਨੇ ਗੈਰ-ਕਾਨੂੰਨੀ ਤਰੀਕੇ ਨਾਲ ਬਣ ਰਹੀਆਂ ਕਲੋਨੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਸ ਮੁਹਿੰਮ ਦੌਰਾਨ ਮੇਹਰਬਾਨ ਅਤੇ ਜਗੀਰਪੁਰ ਰੋਡ ‘ਤੇ ਸਥਿਤ 6 ਕਾਲੋਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ ਹੈ।
ਇਹ ਕਲੋਨੀਆਂ ਬਿਨਾਂ ਮਨਜ਼ੂਰੀ ਤੋਂ ਬਣਾਈਆਂ ਗਈਆਂ ਸਨ ਅਤੇ ਸਰਕਾਰ ਕੋਲ ਕੋਈ ਫੀਸ ਜਮ੍ਹਾਂ ਨਹੀਂ ਕਰਵਾਈ ਗਈ ਸੀ, ਜਿਸ ਕਾਰਨ ਉਕਤ ਕਲੋਨੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਮੇਹਰਬਾਨ ਲੁਧਿਆਣਾ ਦੇ ਪਿੰਡ ਜਗੀਰਪੁਰ ਵਿੱਚ 6 ਅਣਅਧਿਕਾਰਤ ਕਲੋਨੀਆਂ ਨੂੰ ਢਾਹਿਆ ਗਿਆ। ਇਸ ਦੌਰਾਨ ਉਥੇ ਬਣੀਆਂ ਸੜਕਾਂ, ਚਾਰਦੀਵਾਰੀ, ਸੜਕਾਂ ਅਤੇ ਸੀਵਰੇਜ ਦੇ ਮੈਨਹੋਲ ਢਾਹ ਦਿੱਤੇ ਗਏ।