Connect with us

ਇੰਡੀਆ ਨਿਊਜ਼

ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਨਾਲ ਵਾਪਰਿਆ ਦ.ਰਦਨਾਕ ਹਾ*ਦਸਾ : ਪੜ੍ਹੋ ਖ਼ਬਰ

Published

on

ਹਾਲ ਹੀ ‘ਚ ਟਰੇਨ ਨਾਲ ਭਿਆਨਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾ ਰਹੀ ਡਿਬਰੂਗੜ੍ਹ ਐਕਸਪ੍ਰੈਸ ਨਾਲ ਭਿਆਨਕ ਹਾਦਸਾ ਵਾਪਰਿਆ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਗੋਂਡਾ ‘ਚ ਵਾਪਰਿਆ। ਉੱਥੇ ਹੀ ਟਰੇਨ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਟਰੇਨ ਦੇ ਪਟੜੀ ਤੋਂ ਉਤਰਦੇ ਹੀ ਯਾਤਰੀਆਂ ‘ਚ ਦਹਿਸ਼ਤ ਫੈਲ ਗਈ।

ਜਾਣਕਾਰੀ ਅਨੁਸਾਰ ਡਿਬਰੂਗੜ੍ਹ ਐਕਸਪ੍ਰੈਸ ਚੰਡੀਗੜ੍ਹ ਤੋਂ ਜਾ ਰਹੀ ਸੀ। ਟਰੇਨ ਦੇ 3 ਏਸੀ ਸਮੇਤ 15 ਬੋਗੀਆਂ ਪਟੜੀ ਤੋਂ ਉਤਰ ਗਈਆਂ, ਜਿਨ੍ਹਾਂ ‘ਚੋਂ 3 ਬੋਗੀਆਂ ਪਲਟ ਗਈਆਂ। ਇਸ ਹਾਦਸੇ ਦੌਰਾਨ 4 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 20-25 ਯਾਤਰੀਆਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਦੋ ਯਾਤਰੀਆਂ ਦੀਆਂ ਲੱਤਾਂ ਕੱਟੇ ਜਾਣ ਦੀ ਵੀ ਸੂਚਨਾ ਮਿਲੀ ਹੈ। ਦੱਸ ਦਈਏ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜ ਕੀਤਾ ਜਾ ਰਿਹਾ ਹੈ।

ਹਾਦਸਾ ਇੰਨਾ ਭਿਆਨਕ ਸੀ ਕਿ ਕੁਝ ਡੱਬੇ ਟਰੈਕ ਤੋਂ 100 ਮੀਟਰ ਦੂਰ ਜਾ ਡਿੱਗੇ। ਯਾਤਰੀਆਂ ਨੇ ਏਸੀ ਕੋਚ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਫਿਰ ਆਪਣੀ ਜਾਨ ਬਚਾਈ। ਯਾਤਰੀਆਂ ਨੂੰ ਉਨ੍ਹਾਂ ਦੇ ਬਿਸਤਰੇ ਤੋਂ ਚੁੱਕ ਕੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਹਾਦਸੇ ਤੋਂ ਬਾਅਦ ਲਖਨਊ ਗੋਰਖਪੁਰ ਰੇਲਵੇ ਰੂਟ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਕਈ ਟਰੇਨਾਂ ਨੂੰ ਡਾਇਵਰਟ ਕਰਨ ਦੀ ਵੀ ਸੂਚਨਾ ਹੈ। ਹਾਦਸੇ ਕਾਰਨ ਯਾਤਰੀ ਕਾਫੀ ਡਰੇ ਹੋਏ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਲੋਕ ਡਰ ਦੇ ਮਾਰੇ ਚੀਕਣ ਲੱਗੇ। ਫਿਲਹਾਲ ਬਚਾਅ ਕਾਰਜ ਜਾਰੀ ਹੈ।

Facebook Comments

Trending