Connect with us

ਖੇਡਾਂ

ਹਾਰਦਿਕ ਪੰਡਯਾ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ‘ਚ ਹੋਣਗੇ ਕਪਤਾਨ : ਸੂਤਰ

Published

on

ਨਵੀਂ ਦਿੱਲੀ : ਸ਼੍ਰੀਲੰਕਾ ਖਿਲਾਫ ਹੋਣ ਵਾਲੀ ਸੀਰੀਜ਼ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਟੀਮ ਇੰਡੀਆ ਨੂੰ ਇਸ ਦੌਰੇ ‘ਤੇ 3 ਟੀ-20 ਅਤੇ ਇੰਨੇ ਹੀ ਵਨਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਸ਼੍ਰੀਲੰਕਾ ਖਿਲਾਫ 27 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਕ੍ਰਿਕਟ ਸੀਰੀਜ਼ ‘ਚ ਭਾਰਤੀ ਟੀਮ ਦੇ ਕਪਤਾਨ ਹੋਣਗੇ। ਬੀਸੀਸੀਆਈ ਦੇ ਅੰਦਰੋਂ ਮਿਲੀ ਜਾਣਕਾਰੀ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ।

ਆਈਸੀਸੀ ਟੀ-20 ਵਿਸ਼ਵ ਕੱਪ ਫਾਈਨਲ ‘ਚ ਭਾਰਤ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਰਫਨਮੌਲਾ ਹਾਰਦਿਕ ਪੰਡਯਾ ਆਉਣ ਵਾਲੀ ਟੀ-20 ਸੀਰੀਜ਼ ‘ਚ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਰੋਹਿਤ ਸ਼ਰਮਾ ਨੇ ਭਾਰਤੀ ਟੀਮ ਨੂੰ ਟੀ-20 ਚੈਂਪੀਅਨ ਬਣਾਉਣ ਤੋਂ ਬਾਅਦ ਇਸ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਬੀਸੀਸੀਆਈ ਦੇ ਇੱਕ ਸੀਨੀਅਰ ਸੂਤਰ ਨੇ ਪੀਟੀਆਈ ਨੂੰ ਦੱਸਿਆ, “ਹਾਰਦਿਕ ਪੰਡਯਾ ਭਾਰਤੀ ਟੀ-20 ਟੀਮ ਦੇ ਉਪ-ਕਪਤਾਨ ਸਨ। ਉਹ ਪੂਰੀ ਤਰ੍ਹਾਂ ਫਿੱਟ ਹੈ ਅਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਉਪਲਬਧ ਹੈ, ਇਸ ਲਈ ਉਹ ਕਪਤਾਨ ਹੋਵੇਗਾ।

ਟੀ-20 ਸੀਰੀਜ਼ 27 ਤੋਂ 30 ਜੁਲਾਈ ਤੱਕ ਪੱਲੇਕੇਲੇ ‘ਚ ਖੇਡੀ ਜਾਵੇਗੀ ਜਦਕਿ ਵਨਡੇ ਸੀਰੀਜ਼ 2 ਤੋਂ 7 ਅਗਸਤ ਤੱਕ ਕੋਲੰਬੋ ‘ਚ ਖੇਡੀ ਜਾਵੇਗੀ। ਟੀਮ ਦਾ ਐਲਾਨ ਅਗਲੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਉਪ ਕਪਤਾਨ ਸ਼ੁਭਮਨ ਗਿੱਲ ਹੋਣਗੇ ਜਾਂ ਸੂਰਿਆਕੁਮਾਰ ਯਾਦਵ। ਵਨਡੇ ਸੀਰੀਜ਼ ਦੇ ਬਾਰੇ ‘ਚ ਅਧਿਕਾਰੀ ਨੇ ਕਿਹਾ ਕਿ ਪੰਡਯਾ ਨੇ ਨਿੱਜੀ ਕਾਰਨਾਂ ਕਰਕੇ ਬ੍ਰੇਕ ਮੰਗੀ ਹੈ ਅਤੇ ਨਿਯਮਿਤ ਕਪਤਾਨ ਰੋਹਿਤ ਸ਼ਰਮਾ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਸਾਫ਼ ਕਿਹਾ ਹੈ ਕਿ ਜੇਕਰ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡੀ ਤਾਂ ਸਾਰੇ ਸਟਾਰ ਕ੍ਰਿਕਟਰਾਂ ਨੂੰ ਘਰੇਲੂ ਕ੍ਰਿਕਟ ਵੀ ਖੇਡਣਾ ਪਵੇਗਾ। ਰੋਹਿਤ, ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਨੂੰ ਛੋਟ ਦਿੱਤੀ ਗਈ ਹੈ। ਬੀਸੀਸੀਆਈ ਚਾਹੁੰਦਾ ਹੈ ਕਿ ਬਾਕੀ ਸਾਰੇ ਟੈਸਟ ਮਾਹਿਰ ਅਗਸਤ ਵਿੱਚ ਦਲੀਪ ਟਰਾਫੀ ਦਾ ਘੱਟੋ-ਘੱਟ ਇੱਕ ਮੈਚ ਖੇਡਣ। ਇਸ ਤੋਂ ਬਾਅਦ ਟੀਮ ਨੂੰ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਨਾਲ ਟੈਸਟ ਸੀਰੀਜ਼ ਖੇਡਣੀ ਹੈ।

27 ਜੁਲਾਈ – ਪਹਿਲਾ ਟੀ-20, ਸ਼ਾਮ 7 ਵਜੇ, ਪੱਲੇਕੇਲੇ
28 ਜੁਲਾਈ – ਦੂਜਾ ਟੀ-20, ਸ਼ਾਮ 7 ਵਜੇ, ਪੱਲੇਕੇਲੇ
30 ਜੁਲਾਈ – ਤੀਜਾ ਟੀ-20, ਸ਼ਾਮ 7 ਵਜੇ, ਪੱਲੇਕੇਲੇ
2 ਅਗਸਤ – ਪਹਿਲਾ ਵਨਡੇ, ਦੁਪਹਿਰ 2.30 ਵਜੇ, ਕੋਲੰਬੋ
4 ਅਗਸਤ – ਦੂਜਾ ਵਨਡੇ, ਦੁਪਹਿਰ 2.30 ਵਜੇ, ਕੋਲੰਬੋ
7 ਅਗਸਤ – ਤੀਜਾ ਵਨਡੇ, ਦੁਪਹਿਰ 2.30 ਵਜੇ, ਕੋ

Facebook Comments

Trending