ਰੋਪੜ : ਪੰਜਾਬ ਦੇ ਰੋਪੜ ਤੋਂ ਆਟੋ ਰਿਕਸ਼ਾ ਦੇ ਨਹਿਰ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਰੋਪੜ ਦੇ ਰੂਪਨਗਰ ਵਿੱਚ ਇੱਕ ਥਾਰ ਚਾਲਕ ਨੇ ਇੱਕ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਚਾਰ ਲੋਕ ਸਵਾਰ ਸਨ।
ਜਾਣਕਾਰੀ ਅਨੁਸਾਰ ਨਹਿਰ ਦੇ ਨਾਲ ਵਾਲੀ ਸੜਕ ‘ਤੇ ਥਾਰ ਚਾਲਕ ਅਤੇ ਆਟੋ ਰਿਕਸ਼ਾ ਚਾਲਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਇਸ ਟੱਕਰ ‘ਚ ਆਟੋ ਰਿਕਸ਼ਾ ਨਹਿਰ ‘ਚ ਡਿੱਗ ਗਿਆ। ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ। ਹਾਦਸੇ ਤੋਂ ਬਾਅਦ NDRF ਟੀਮ ਨੂੰ ਬੁਲਾਇਆ ਗਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਆਟੋ ਰਿਕਸ਼ਾ ਨੂੰ ਕਾਬੂ ਕਰ ਲਿਆ। ਡੀਸੀ ਡਾਕਟਰ ਪ੍ਰੀਤੀ ਯਾਦਵ ਨੇ ਹਾਦਸੇ ਤੋਂ ਬਾਅਦ ਨਹਿਰ ਦੀ ਨਿਕਾਸੀ ਦੇ ਹੁਕਮ ਦਿੱਤੇ ਹਨ।