ਲੁਧਿਆਣਾ : ਥਾਣਾ ਜੋਧੇਵਾਲ ਦੀ ਪੁਲਸ ਨੇ ਲੰਬੇ ਸਮੇਂ ਤੋਂ ਨਾਜਾਇਜ਼ ਲਾਟਰੀ ਅਤੇ ਸੱਟੇ ਦਾ ਧੰਦਾ ਚਲਾ ਰਹੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
ਜਾਂਚ ਅਧਿਕਾਰੀ ਰਾਜੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹਰਜਿੰਦਰ ਸਿੰਘ ਲੱਕੀ ਢੋਕਾ ਪੁੱਤਰ ਜਸਬੀਰ ਸਿੰਘ ਵਾਸੀ ਬਹਾਦੁਰ ਕੇ ਰੋਡ ‘ਤੇ ਢੋਕਾ ਮੁਹੱਲਾ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੁਧਾ ਲਾਟਰੀ ਦੀ ਆੜ ‘ਚ ਨਜਾਇਜ਼ ਸੱਟਾ ਲਗਾਉਣ ਦਾ ਧੰਦਾ ਕਰਦਾ ਹੈ | ਇਸ ਤੋਂ ਪਹਿਲਾਂ ਏਕਜੋਤ ਨਗਰ ‘ਚ ਲਾਟਰੀ ਦਾ ਧੰਦਾ ਚਲਾ ਰਿਹਾ ਸੀ, ਜਿਸ ‘ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ‘ਤੇ ਛਾਪਾ ਮਾਰ ਕੇ ਹਰਜਿੰਦਰ ਸਿੰਘ ਉਰਫ ਲੱਕੀ ਢੋਕਾ ਨੂੰ 3600 ਰੁਪਏ ਦੀ ਭਾਰਤੀ ਕਰੰਸੀ ਸਮੇਤ ਕਾਬੂ ਕਰ ਲਿਆ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਜੋਧੇਵਾਲ ਵਿੱਚ ਲਾਟਰੀ ਐਕਟ ਅਤੇ ਜੂਆ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।