ਪੰਜਾਬ ਨਿਊਜ਼
ਯਾਤਰੀਆਂ ਲਈ ਖੁਸ਼ਖਬਰੀ, ਹੁਣ ਅੰਮ੍ਰਿਤਸਰ ਤੋਂ ਇਨ੍ਹਾਂ ਦੋਵਾਂ ਥਾਵਾਂ ਵਿਚਾਲੇ ਚੱਲਣਗੀਆਂ ਸਪੈਸ਼ਲ ਟਰੇਨਾਂ
Published
5 months agoon
By
Lovepreetਫ਼ਿਰੋਜ਼ਪੁਰ– ਰੇਲਵੇ ਵਿਭਾਗ ਵੱਲੋਂ ਅੰਮ੍ਰਿਤਸਰ ਤੋਂ ਦਰਭੰਗਾ ਅਤੇ ਬਿਲਾਸਪੁਰ ਵਿਚਕਾਰ ਦੋ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਦਰਭੰਗਾ ਵਿਚਕਾਰ ਸਪੈਸ਼ਲ ਟਰੇਨਾਂ ਦਾ ਇਕ ਜੋੜਾ, ਜਦੋਂਕਿ 5 ਜੋੜਾ ਸਪੈਸ਼ਲ ਟਰੇਨਾਂ ਅੰਮ੍ਰਿਤਸਰ-ਬਿਲਾਸਪੁਰ ਵਿਚਾਲੇ ਚੱਲਣਗੀਆਂ। ਰੇਲਗੱਡੀ ਨੰਬਰ 05561 ਦਰਭੰਗਾ ਤੋਂ 21 ਜੂਨ ਨੂੰ ਰਾਤ 8:20 ਵਜੇ ਰਵਾਨਾ ਹੋਵੇਗੀ ਅਤੇ ਐਤਵਾਰ ਨੂੰ ਦੁਪਹਿਰ 1:25 ਵਜੇ ਅੰਮ੍ਰਿਤਸਰ ਪਹੁੰਚੇਗੀ।
ਉੱਥੋਂ ਰੇਲਗੱਡੀ ਨੰਬਰ 05562 23 ਜੂਨ ਐਤਵਾਰ ਨੂੰ ਸਵੇਰੇ 4:25 ਵਜੇ ਰਵਾਨਾ ਹੋਵੇਗੀ ਅਤੇ ਸੋਮਵਾਰ ਨੂੰ ਸਵੇਰੇ 11 ਵਜੇ ਦਰਭੰਗਾ ਪਹੁੰਚੇਗੀ। ਇਸ ਟਰੇਨ ਦੇ ਦੋਵੇਂ ਦਿਸ਼ਾਵਾਂ ਵਿੱਚ ਸਮਸਤੀਪੁਰ, ਮੁਜ਼ੱਫਰਪੁਰ, ਹਾਜੀਪੁਰ, ਛਪਰਾ, ਗੋਰਖਪੁਰ, ਬਸਤੀ, ਗੋਂਡਾ, ਸੀਤਾਪੁਰ, ਮੁਰਾਦਾਬਾਦ, ਗਾਜ਼ੀਆਬਾਦ, ਦਿੱਲੀ, ਅੰਬਾਲਾ, ਲੁਧਿਆਣਾ, ਜਲੰਧਰ ਸਿਟੀ ਸਟੇਸ਼ਨਾਂ ‘ਤੇ ਸਟਾਪੇਜ ਹੋਣਗੇ।
ਟਰੇਨ ਨੰਬਰ 08293 25 ਜੂਨ ਤੋਂ 9 ਜੁਲਾਈ ਤੱਕ ਹਰ ਮੰਗਲਵਾਰ ਅਤੇ ਹਰ ਸ਼ਨੀਵਾਰ ਦੁਪਹਿਰ 1:30 ਵਜੇ ਬਿਲਾਸਪੁਰ ਤੋਂ ਰਵਾਨਾ ਹੋਵੇਗੀ ਅਤੇ ਹਰ ਵੀਰਵਾਰ ਅਤੇ ਮੰਗਲਵਾਰ ਨੂੰ ਸਵੇਰੇ 7:15 ਵਜੇ ਅੰਮ੍ਰਿਤਸਰ ਪਹੁੰਚੇਗੀ। ਰਿਟਰਨ ਟਰੇਨ ਨੰਬਰ 08294 ਇੱਥੋਂ ਹਰ ਸੋਮਵਾਰ ਅਤੇ ਵੀਰਵਾਰ ਰਾਤ 8:10 ‘ਤੇ ਰਵਾਨਾ ਹੋਵੇਗੀ ਅਤੇ ਬੁੱਧਵਾਰ ਅਤੇ ਸ਼ਨੀਵਾਰ ਨੂੰ ਸਵੇਰੇ 11:45 ‘ਤੇ ਬਿਲਾਸਪੁਰ ਪਹੁੰਚੇਗੀ।
ਇਨ੍ਹਾਂ ਟਰੇਨਾਂ ਦੇ ਭਾਟਾਪਾੜਾ, ਰਾਏਪੁਰ, ਦੁਰਗ, ਰਾਜਨੰਦਗਾਓਂ, ਡੋਗਰਾਗੜ੍ਹ, ਗੋਂਦੀਆ, ਭੰਡਾਰਾ ਰੋਡ, ਨਾਗਪੁਰ, ਇਟਾਰਸੀ, ਭੋਪਾਲ, ਬੀਨਾ, ਝਾਂਸੀ, ਗਵਾਲੀਅਰ, ਆਗਰਾ ਕੈਂਟ, ਮਥੁਰਾ, ਹਜ਼ਰਤ ਨਿਜ਼ਾਮੂਦੀਨ, ਗਾਜ਼ੀਆਬਾਦ, ਮੇਰਠ ਸਿਟੀ, ਸਹਾਰਨਪੁਰ ਵਿਖੇ ਦੋਵੇਂ ਦਿਸ਼ਾਵਾਂ ਵਿੱਚ ਸਟਾਪ ਹੋਣਗੇ। , ਅੰਬਾਲਾ ਕੈਂਟ, ਢੰਡਾਰੀ ਕਲਾਂ, ਜਲੰਧਰ ਸਟੇਸ਼ਨਾਂ ‘ਤੇ ਹੋਣਗੇ।
You may like
-
Gold Price Today: ਪੰਜਾਬ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ, ਜਾਣੋ ਅੱਜ ਦੇ ਰੇਟ
-
ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਵਿਅਕਤੀ ਦਾ ਬੇ. ਰਹਿਮੀ ਨਾਲ ਕ. ਤਲ, ਫੈਲੀ ਸਨਸਨੀ
-
ਪੰਜਾਬ ‘ਚ ਵੱਡਾ ਧ. ਮਾਕਾ! ਕੰਬਿਆ ਸਾਰਾ ਇਲਾਕਾ
-
ਅੰਮ੍ਰਿਤਸਰ ਜਾਣ ਵਾਲਿਆਂ ਲਈ ਖਾਸ ਖਬਰ, ਇਸ ਦਿਨ ਇਹ ਸੜਕ ਰਹੇਗੀ ਬੰਦ
-
ਪੰਜਾਬ ਦੇ ਨੈਸ਼ਨਲ ਹਾਈਵੇ ‘ਤੇ ਵੱਡਾ ਹਾ. ਦਸਾ, ਸਕੂਲੀ ਬੱਸ ਸੜਕ ਦੇ ਵਿਚਕਾਰ ਪਲਟੀ
-
ਭਾਰਤ-ਪਾਕਿ ਸਰਹੱਦ ਨੇੜੇ ਦੇਖਿਆ ਗਿਆ ਡਰੋਨ, ਬੀਐਸਐਫ ਨੇ ਕੀਤੀ ਫਾਇਰਿੰਗ ਪਰਤਿਆ ਵਾਪਸ