Connect with us

ਇੰਡੀਆ ਨਿਊਜ਼

ਟਮਾਟਰ ਹੋਇਆ 100 ਰੁਪਏ ਕਿਲੋ… ਹੋਰ ਵਧਣਗੀਆਂ ਕੀਮਤਾਂ, ਜਾਣੋ ਕਾਰਨ?

Published

on

ਵੱਧ ਰਹੀ ਦੀ ਗਰਮੀ ਕਾਰਨ ਸਬਜ਼ੀਆਂ ਅਤੇ ਫਲਾਂ ਦੇ ਭਾਅ ਵੀ ਅਸਮਾਨੀ ਚੜ੍ਹ ਰਹੇ ਹਨ। ਦੇਸ਼ ਭਰ ਵਿੱਚ ਪਿਆਜ਼, ਆਲੂ ਅਤੇ ਟਮਾਟਰ ਵਰਗੀਆਂ ਜ਼ਰੂਰੀ ਸਬਜ਼ੀਆਂ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਮੁੰਬਈ ਅਤੇ ਆਸਪਾਸ ਦੇ ਇਲਾਕਿਆਂ ‘ਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਹੈ। ਆਨਲਾਈਨ ਪਲੇਟਫਾਰਮ ‘ਤੇ ਵੀ ਟਮਾਟਰ ਦੀ ਕੀਮਤ 90 ਤੋਂ 95 ਰੁਪਏ ਪ੍ਰਤੀ ਕਿਲੋ ਚੱਲ ਰਹੀ ਹੈ। ਮਹਾਰਾਸ਼ਟਰ ਤੋਂ ਇਲਾਵਾ ਤਾਮਿਲਨਾਡੂ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ‘ਚ ਟਮਾਟਰ ਦੀ ਕੀਮਤ 80 ਤੋਂ 100 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਹੈ।

ਤੁਹਾਨੂੰ ਦੱਸ ਦੇਈਏ ਕਿ ਮਾਨਸੂਨ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ। ਬਰਸਾਤ ਦਾ ਅਸਰ ਫਸਲਾਂ ‘ਤੇ ਹੋਣ ਕਾਰਨ ਹਰ ਸਾਲ ਸਬਜ਼ੀਆਂ ਦੇ ਭਾਅ ਵਧਣ ਲੱਗਦੇ ਹਨ ਪਰ ਇਸ ਵਾਰ ਅੱਤ ਦੀ ਗਰਮੀ ਨੇ ਸਬਜ਼ੀਆਂ ਦੀ ਪੈਦਾਵਾਰ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਨਾ ਸਿਰਫ ਉਤਪਾਦਨ ਪ੍ਰਭਾਵਿਤ ਹੋਇਆ ਸਗੋਂ ਵੱਡੀ ਮਾਤਰਾ ‘ਚ ਪੈਕਿੰਗ ਅਤੇ ਆਵਾਜਾਈ ਦੌਰਾਨ ਸਬਜ਼ੀਆਂ ਖਰਾਬ ਹੋ ਰਹੀਆਂ ਹਨ।

ਮਹਾਰਾਸ਼ਟਰ ਦੇ ਕਈ ਇਲਾਕਿਆਂ ‘ਚ ਪਿਛਲੇ ਸਾਲ ਦੇ ਮੁਕਾਬਲੇ 4 ਗੁਣਾ ਜ਼ਿਆਦਾ ਟਮਾਟਰ ਦੀ ਬਿਜਾਈ ਹੋਈ ਹੈ। ਇਸ ਦੇ ਬਾਵਜੂਦ ਕੜਾਕੇ ਦੀ ਗਰਮੀ ਕਾਰਨ ਜ਼ਿਆਦਾ ਉਤਪਾਦਨ ਨਹੀਂ ਹੋ ਸਕਿਆ, ਜਿਸ ਕਾਰਨ ਟਮਾਟਰਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸੂਬੇ ਦੇ ਜੂਨਾਰ ਖੇਤਰ ਵਿੱਚ ਹਰ ਸਾਲ 2000 ਡੱਬੇ ਪ੍ਰਤੀ ਏਕੜ ਟਮਾਟਰ ਪੈਦਾ ਹੁੰਦੇ ਹਨ। ਇਸ ਸਾਲ ਉਤਪਾਦਨ ਘਟ ਕੇ ਸਿਰਫ 500 ਤੋਂ 600 ਡੱਬੇ ਪ੍ਰਤੀ ਏਕੜ ਰਹਿ ਗਿਆ।

Facebook Comments

Trending