ਟਾਂਡਾ ਉੜਮੁੜ : ਲੋਕ ਸਭਾ ਚੋਣਾਂ ਲਈ ਅੱਜ ਹੋ ਰਹੀ ਵੋਟਿੰਗ ਦੌਰਾਨ ਟਾਂਡਾ ਸੰਸਦੀ ਹਲਕੇ ਦੇ ਵੱਖ-ਵੱਖ ਪ੍ਰਮੁੱਖ ਚਿਹਰਿਆਂ ਨੇ ਸਵੇਰੇ-ਸਵੇਰੇ ਆਪੋ-ਆਪਣੇ ਬੂਥਾਂ ‘ਤੇ ਪਹੁੰਚ ਕੇ ਆਪਣੀ ਵੋਟ ਪਾਈ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲੀ ਵਾਰ ਵੋਟਰਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਆਪਣੇ ਪਰਿਵਾਰ ਸਮੇਤ ਪਿੰਡ ਗਿਲਜੀਆਂ ਦੇ ਸਰਕਾਰੀ ਸਕੂਲ ਦੇ ਪੋਲਿੰਗ ਬੂਥ ’ਤੇ ਪਹੁੰਚ ਕੇ ਆਪਣੀ ਵੋਟ ਪਾਈ।
ਇਸ ਬੂਥ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਆਪਣੀ ਵੋਟ ਪਾਈ। ਇਸ ਦੌਰਾਨ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਵੀ ਉੜਮੁੜ ਵਿਧਾਨ ਸਭਾ ਹਲਕੇ ਦੇ ਆਪਣੇ ਬੂਥ ’ਤੇ ਆਪਣੀ ਵੋਟ ਪਾਈ। ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਨੇ ਪਿੰਡ ਮਿਆਣੀ ਦੇ ਖਾਲਸਾ ਸਕੂਲ ਦੇ ਪੋਲਿੰਗ ਬੂਥ ਵਿੱਚ ਜਾ ਕੇ ਆਪਣੀ ਵੋਟ ਪਾਈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਆਪਣੇ ਪਰਿਵਾਰ ਸਮੇਤ ਪਿੰਡ ਰਸੂਲਪੁਰ ਵਿਖੇ ਆਪਣੀ ਵੋਟ ਪਾਈ। ਇਸ ਦੌਰਾਨ ਇਨ੍ਹਾਂ ਹਸਤੀਆਂ ਨੇ ਇਲਾਕੇ ਦੇ ਲੋਕਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਵੱਖ-ਵੱਖ ਸੀਟਾਂ ਅਨੁਸਾਰ 9 ਵਜੇ ਤੱਕ ਵੋਟ ਪ੍ਰਤੀਸ਼ਤਤਾ ਭੁਲੱਥ ‘ਚ 9.00 ਫੀਸਦੀ, ਚੱਬੇਵਾਲ ‘ਚ 13.45 ਫੀਸਦੀ, ਦਸੂਹਾ ‘ਚ 6.00 ਫੀਸਦੀ, ਹੁਸ਼ਿਆਰਪੁਰ ‘ਚ 12.00 ਫੀਸਦੀ, ਮੁਕੇਰੀਆਂ ‘ਚ 11.00 ਫੀਸਦੀ, ਫਗਵਾੜਾ ‘ਚ 7.50 ਫੀਸਦੀ, ਸ਼ਾਮਚੁਰਾਸੀ ‘ਚ 11.00 ਫੀਸਦੀ, ਸ੍ਰੀ ਹਰਗੋਬਿੰਦਪੁਰ ‘ਚ 5.58 ਫੀਸਦੀ ਵੋਟਿੰਗ ਹੋਈ। ਲੋਕ ਸਭਾ ਹਲਕਾ ਲੁਧਿਆਣਾ ਜਨਕਪੁਰੀ ‘ਚ ਸਵੇਰੇ 6:30 ਵਜੇ ਵੋਟਿੰਗ ਦੇ ਉਤਸਾਹ ਦੌਰਾਨ ਲੁਧਿਆਣਵੀ ਪਹੁੰਚੇ ਵੋਟ ਪਾਉਣ