ਲੁਧਿਆਣਾ, 10 ਮਈ- ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸੂਬਾ ਪੱਧਰ ‘ਤੇ ਵਿਸ਼ਵ ਹੁਨਰ ਮੁਕਾਬਲੇ ਕਰਵਾਏ ਗਏ।
ਵਧੀਕ ਡਿਪਟੀ ਕਮਿਸ਼ਨਰ ਧਾਲੀਵਾਲ ਨੇ ਦੱਸਿਆ ਕਿ ਇਹ ਮੁਕਾਬਲੇ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਨੈਸ਼ਨਲ ਸਕਿੱਲ ਟਰੇਨਿੰਗ ਇਨਸਟੀਚਿਊਟ (ਐਨ.ਐਸ.ਟੀ.ਆਈ.) ਗਿੱਲ ਰੋਡ ਵਿਖੇ ਕਰਵਾਏ ਗਏ ਜਿਸ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਾਰਥੀਆਂ ਵੱਲੋ ਹਿੱਸਾ ਲਿਆ ਗਿਆ। ਇਹ ਮੁਕਾਬਲੇ ਫਲੋਰਸ ਟਰੀ, ਸੀ.ਐਨ.ਸੀ. (ਮਿਲਿੰਗ, ਟਰਨਿੰਗ) ਅਤੇ ਵੈਲਡਿੰਗ ਟ੍ਰੇਡ ਵਿੱਚ ਕਰਵਾਏ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਸੂਬਾ ਪੱਧਰੀ ਮੁਕਾਬਲਿਆਂ ਵਿੱਚੋ ਅੱਵਲ ਆਉਣ ਵਾਲੇ ਪ੍ਰਾਰਥੀਆਂ ਨੂੰ ਰਾਸ਼ਟਰ ਪੱਧਰ ਦੇ ਮੁਕਾਬਲਿਆਂ ਵਿੱਚ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਰਾਸ਼ਟਰ ਪੱਧਰ ‘ਤੇ ਜੇਤੂਆਂ ਨੂੰ ਫਰਾਂਸ ਦੇ ਸਹਿਰ ਲਿਊਨ ਵਿਖੇ ਆਪਣਾ ਹੁਨਰ ਦਿਖਾਊਣ ਦਾ ਮੌਕਾ ਮਿਲੇਗਾ।
ਫੋਟੋ ਕੈਪਸ਼ਨ : ਐਨ.ਐਸ.ਟੀ.ਆਈ. ਦੇ ਜੁਆਇੰਟ ਡਾਇਰੈਕਟਰ ਸੁਭਾਸ਼ ਚੰਦਰ, ਟੀ.ਓ. ਸ਼ਿਵ ਜੋਸ਼ੀ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਪ੍ਰਿੰਸ ਕੁਮਾਰ ਸ਼ਾਮਲ ਹਨ।