Connect with us

ਲੁਧਿਆਣਾ ਨਿਊਜ਼

ਲੁਧਿਆਣਾ ਟਾਸਕ ਫੋਰਸ ਟੀਮ ਦੀ ਵੱਡੀ ਕਾਰਵਾਈ, ਛੁਡਵਾਏ 18 ਮਾਸੂਮ ਬੱਚੇ

Published

on

ਲੁਧਿਆਣਾ : ਬਾਲ ਮਜ਼ਦੂਰੀ ਵਿਰੋਧੀ ਜ਼ਿਲਾ ਟਾਸਕ ਫੋਰਸ ਟੀਮ ਨੇ ਬਚਪਨ ਬਚਾਓ ਅੰਦੋਲਨ ਸੰਗਠਨ ਦੀ ਸ਼ਿਕਾਇਤ ‘ਤੇ ਵੱਡੀ ਕਾਰਵਾਈ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟਾਸਕ ਫੋਰਸ ਦੀ ਟੀਮ ਨੇ ਇੱਕ ਸ਼ੈਲਰ ‘ਤੇ ਛਾਪਾ ਮਾਰ ਕੇ 18 ਮਾਸੂਮ ਬੱਚਿਆਂ ਨੂੰ ਬਾਲ ਮਜ਼ਦੂਰੀ ਦੀ ਜਕੜ ‘ਚੋਂ ਛੁਡਾਉਣ ‘ਚ ਸਫਲਤਾ ਹਾਸਲ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਚਪਨ ਬਚਾਓ ਅੰਦੋਲਨ ਦੇ ਪੰਜਾਬ ਕੋਆਰਡੀਨੇਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਫ਼ਰਾਰ ਹੋਏ ਸਾਰੇ ਬੱਚਿਆਂ ਦੀ ਉਮਰ 13 ਤੋਂ 16 ਸਾਲ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਬੱਚਿਆਂ ਦਾ ਮੈਡੀਕਲ ਕਰਵਾ ਕੇ ਸ਼ੈਲਰ ਮਲਿਕ ਖ਼ਿਲਾਫ਼ ਅਗਲੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Facebook Comments

Trending