ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ‘ਤੇ “ਮਾਨਸਿਕ ਸਿਹਤ ਇੱਕ ਵਿਸ਼ਵਵਿਆਪੀ ਅਧਿਕਾਰ” ਵਿਸ਼ੇ ‘ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਵਿਸ਼ਾ “ਸਾਡਾ ਮਨ, ਸਾਡਾ ਅਧਿਕਾਰ” ਸੀ। ਡਾ. ਪ੍ਰਿਯੰਕਾ ਕਾਲੜਾ, ਸਲਾਹਕਾਰ ਮਨੋਚਿਕਿਤਸਕ ਨੇ ਬਤੌਰ ਵਕਤਾ ਸ਼ਿਰਕਤ ਕੀਤੀ। ਉਹਨਾਂ ਨੇ ਇਸ ਖੇਤਰ ਵਿੱਚ ਆਪਣਾ ਅਨੁਭਵ ਸਾਂਝਾ ਕੀਤਾ ਅਤੇ ਵਿਦਿਆਰਥੀਆਂ ਨੂੰ ਮਨੋਵਿਗਿਆਨਕ ਸਮੱਸਿਆਵਾਂ ਜਿਵੇਂ ਕਿ ਡਿਪਰੈਸ਼ਨ, ਚਿੰਤਾ ਅਤੇ ਤਣਾਅ ਨਾਲ ਨਜਿੱਠਣ ਲਈ ਵੱਖ-ਵੱਖ ਸਾਧਨਾਂ ਅਤੇ ਤਕਨੀਕਾਂ ਨਾਲ ਜਾਣੂ ਕਰਵਾਇਆ।
ਵਿਦਿਆਰਥੀਆਂ ਦੇ ਕਲਾਤਮਕ ਹੁਨਰ ਨੂੰ ਉਜਾਗਰ ਕਰਨ ਲਈ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਇੱਕ ਪੋਸਟਰ ਮੇਕਿੰਗ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ। ਫਿਜ਼ਾ ਬਾਂਸਲ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਜਾ, ਪਰਖ ਸੁਨੇਜਾ ਨੇ ਤੀਜਾ ਅਤੇ ਹਰਸ਼ਿਤਾ ਨੇ ਵਿਅਕਤੀਗਤ ਇਨਾਮ ਹਾਸਲ ਕੀਤਾ। ਇਸ ਮੌਕੇ ਰਚਨਾਤਮਕ ਲੇਖਣ ਈਵੈਂਟ ਦਾ ਆਯੋਜਨ ਵੀ ਕੀਤਾ ਗਿਆ। ਇਸ਼ਿਕਾ ਜੈਨ ਨੇ ਪਹਿਲਾ ਇਨਾਮ, ਖੁਸ਼ੀ ਮਲਹੋਤਰਾ ਦੂਜਾ ਇਨਾਮ, ਤ੍ਰਿਪਤਬੀਰ ਕੌਰ ਨੇ ਤੀਜਾ ਇਨਾਮ ਅਤੇ ਫਿਜ਼ਾ ਬਾਂਸਲਨੇ ਵਿਅਕਤੀਗਤ ਇਨਾਮ ਹਾਸਲ ਕੀਤਾ।