Connect with us

ਪੰਜਾਬ ਨਿਊਜ਼

PSEB ਦੀ ਚੇਤਾਵਨੀ ਕਾਰਨ ਸਕੂਲ ਪ੍ਰਬੰਧਕਾਂ ‘ਚ ਬਣਿਆ ਡਰ ਦਾ ਮਾਹੌਲ

Published

on

Due to PSEB's warning, there is an atmosphere of fear among school administrators

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ ਨੂੰ 5 ਵੀਂ ਅਤੇ 8 ਵੀਂ ਦੀ ਰਜਿਸਟਰੇਸ਼ਨ ਅਤੇ ਪ੍ਰੀਖਿਆ ਫੀਸ਼ਾਂ ਲਈ ਬੋਰਡ ਵੱਲੋਂ ਅੰਤਿਮ ਮਿੱਤੀ ਔਫਲਾਈਨ ਲਈ 5 ਅਕਤੂਬਰ ਅਤੇ ਆਨਲਾਈਨ ਲਈ ਅੰਤਿਮ ਮਿਤੀ 10 ਅਕਤੂਬਰ ਐਲਾਨੀ ਗਈ ਹੈ। ਬੋਰਡ ਵੱਲੋਂ ਦਿੱਤੀ ਗਈ ਚੇਤਾਵਨੀ ਮੁਤਾਬਕ ਸਕੂਲ ਜਿੱਥੇ ਬੋਰਡ ਦੇ ਅਨੁਸਾਰ ਕੰਮ ਕਰਨ ਲਈ ਵੀ ਤਿਆਰ ਹਨ ਪਰ ਮਿੱਥੇ ਸਮੇਂ ਦੇ ਵਿੱਚ ਵੈਬਸਾਈਟ ਪੂਰਨ ਮੌਕੇ ‘ਤੇ ਆ ਕੇ ਜਦੋਂ ਵੈੱਬਸਾਈਟ ਕਰੈਸ਼ ਹੋ ਜਾਂਦੀ ਹੈ ਤਾਂ ਸਕੂਲ ਪ੍ਰਬੰਧਕਾਂ ਨੂੰ ਉਸ ਸਮੇਂ ਬੜੀ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਚੇਅਰਪਰਸਨ ਦੇ ਹੁਕਮਾਂ ਅਨੁਸਾਰ ਸਮੂਹ ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਬੋਰਡ ਵੱਲੋਂ ਸੈਸ਼ਨ 2023-24 ਦੌਰਾਨ ਵੱਖ ਵੱਖ ਕਾਰਜਾਂ ਲਈ ਜਾਰੀ ਕੀਤੇ ਗਏ ਸਾਰੇ ਸ਼ਡਿਊਲਾਂ ਵਿੱਚ ਨਿਰਧਾਰਤ ਮਿਤੀਆਂ ਉਪਰੰਤ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਇਸ ਲਈ ਨਿਰਧਾਰਤ ਸ਼ਡਿਊਲ ਅਨੁਸਾਰ ਅੰਤਿਮ ਮਿਤੀ ਤੋਂ ਪਹਿਲਾਂ-ਪਹਿਲਾਂ ਬਣਦੀ ਕਾਰਵਾਈ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਜੇਕਰ ਕਿਸੇ ਵਿਦਿਆਰਥੀ ਦਾ ਡਾਟਾ ਭਰਨ ਤੋਂ ਰਹਿ ਜਾਂਦਾ ਹੈ, ਇਸਦੀ ਸਾਰੀ ਜਵਾਬਦੇਹੀ / ਜਿੰਮੇਵਾਰੀ ਸਕੂਲ ਮੁਖੀ ਅਤੇ ਸਬੰਧਤ ਸੰਸਥਾਂ ਦੀ ਹੋਵੇਗੀ।

ਪੰਜਾਬ ਸਿੱਖਿਆ ਬੋਰਡ ਵੱਲੋਂ ਐਲਾਨੀ ਗਈ ਅੰਤਿਮ ਮਿਤੀ ਜੋ ਕਿ 10 ਅਕਤੂਬਰ 2023 ਹੈ ਅਤੇ ਉਸ ਤੋਂ ਬਾਅਦ ਬੋਰਡ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਕੋਈ ਸਕੂਲ ਪ੍ਰਬੰਧਕ ਅੰਤਿਮ ਮਿਤੀ ਤੋਂ ਬਾਅਦ ਫੀਸ ਜਮਾਂ ਕਰਾਉਣ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਅਗਲੇ ਦਿਨ ਸਕੂਲ ਪ੍ਰਬੰਧਕ 1500 ਲੇਟ ਫੀਸ ਨਾਲ ਚਲਾਨ ਭੁਗਤਾਨ ਕਰ ਸਕਦੇ ਹਨ,ਪਰ ਜੇਕਰ ਬੋਰਡ ਦੀ ਵੈੱਬਸਾਈਟ ‘ਚ ਮੁੜ ਦੁਬਾਰਾ ਅੰਤਿਮ ਮਿਤੀ ਦੌਰਾਨ ਇਹ ਦਿੱਕਤ ਆਉਂਦੀ ਹੈ ਤਾਂ ਇਸ ਲੇਟ ਫੀਸ ਦਾ ਖਾਮਿਆਜਾ ਕਿਸ ਨੂੰ ਭੁਗਤਣਾ ਪਵੇਗਾ?

Facebook Comments

Trending