Connect with us

ਪੰਜਾਬੀ

ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ

Published

on

Demonstration of coconut laddu, cashew pinni making and decorative candle making
ਪੀਏਯੂ ਕਿਸਾਨ ਕਲੱਬ ਦੇ ਮਹਿਲਾ ਵਿੰਗ ਦੇ ਮਹੀਨਾਵਾਰ ਸਿਖਲਾਈ ਕੈਂਪ ਵਿੱਚ 48 ਪੇਂਡੂ ਔਰਤਾਂ ਨੇ ਭਾਗ ਲਿਆ।  ਇਹ ਕੈਂਪ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਲਗਾਇਆ ਗਿਆ। ਕਲੱਬ ਦੇ ਕੋਆਰਡੀਨੇਟਰ ਸ੍ਰੀਮਤੀ ਕੰਵਲਜੀਤ ਕੌਰ ਨੇ ਕਿਸਾਨ ਔਰਤਾਂ ਦੀ ਸਵੈ-ਨਿਰਭਰਤਾ ਲਈ ਪੀਏਯੂ ਵੱਲੋਂ ਪਾਏ ਗਏ ਮਹੱਤਵਪੂਰਨ ਯੋਗਦਾਨ ਬਾਰੇ ਚਾਨਣਾ ਪਾਇਆ।
 ਔਰਤਾਂ ਲਈ ਆਪਣੀ ਪ੍ਰਤਿਭਾ ਨੂੰ ਉਜਾਗਰ ਕਰਨਾ, ਆਪਣੇ ਖਾਲੀ ਸਮੇਂ ਦੀ ਵਰਤੋਂ ਕਰਨਾ ਅਤੇ ਪਰਿਵਾਰ ਲਈ ਵਿੱਤੀ ਯੋਗਦਾਨ ਪਾਉਣਾ ਮਹੱਤਵਪੂਰਨ ਹੈ। ਇਸਤਰੀ ਵਿੰਗ ਦੇ ਮੈਂਬਰ ਜਸਵਿੰਦਰ ਕੌਰ ਨੇ ਤਿਉਹਾਰਾਂ ਦੇ ਸੀਜ਼ਨ ਲਈ ਮਿਠਾਈਆਂ ਦੀਆਂ ਤਿਆਰੀਆਂ ਜਿਵੇਂ ਕਿ ਨਾਰੀਅਲ ਦੇ ਲੱਡੂ ਅਤੇ ਕਾਜੂ ਪਿੰਨੀ ਬਣਾਉਣ ਦਾ ਪ੍ਰਦਰਸ਼ਨ ਕੀਤਾ। ਮਾਹਿਰ ਡਾ: ਪ੍ਰੇਰਨਾ ਕਪਿਲਾ ਨੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਪ੍ਰਦਰਸ਼ਨ ਕੀਤਾ ਅਤੇ ਅੰਤ ਵਿਚ ਧੰਨਵਾਦ ਕੀਤਾ।

Facebook Comments

Trending