Connect with us

ਪੰਜਾਬੀ

ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿੱਚ ਪ੍ਰਭਾਵਸ਼ਾਲੀ ਵਾਰਤਾਲਾਪ ਤਰੀਕੇ ਵਿਸ਼ੇ ‘ਤੇ ਪ੍ਰਸਾਰ ਭਾਸ਼ਣ

Published

on

Dissemination lecture on the topic of effective communication methods in Sri Atma Vallabh Jain College

ਸ਼੍ਰੀ ਆਤਮ ਵੱਲਭ ਜੈਨ ਕਾਲਜ , ਲੁਧਿਆਣਾ ਵਿਖੇ ਸਕਿੱਲ ਡਿਵੈਲਪਮੈਂਟ ਸੈੱਲ ਵੱਲੋਂ ਪ੍ਰਭਾਵਸ਼ਾਲੀ ਵਾਰਤਾਲਾਪ ਤਰੀਕਿਆਂ ਬਾਰੇ ਪ੍ਰਸਾਰ ਭਾਸ਼ਣ ਕਰਵਾਇਆ ਗਿਆ । ਮੁੱਖ ਬੁਲਾਰੇ ਮਹਿਕ ਜੈਨ ਨੇ ਨੌਜਵਾਨ ਵਿਦਿਆਰਥੀਆਂ ਨੂੰ ਬਾਰੀਕੀ ਦੇ ਨਾਲ ਪ੍ਰਭਾਵਸ਼ਾਲੀ ਵਾਰਤਾਲਾਪ ਦੇ ਅਹਿਮ ਨੁਕਤਿਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਆਖਿਆ ਕਿ ਇਨਸਾਨੀ ਜ਼ਿੰਦਗੀ ਵਿੱਚ ਸ਼ਬਦ ਅਤੇ ਸ਼ਬਦਾਂ ਨੂੰ ਕਹਿਣ ਦਾ ਤਰੀਕਾ ਬਹੁਤ ਅਹਿਮੀਅਤ ਰੱਖਦਾ ਹੈ ।

ਉਨ੍ਹਾਂ ਕਿਹਾ ਕਿ ਘੱਟ ਗਿਆਨ ਅਤੇ ਘੱਟ ਤਜ਼ਰਬੇ ਦੇ ਬਾਵਜੂਦ ਵੀ ਕਈ ਲੋਕ ਸਰੋਤਿਆਂ ਦੇ ਦਿਲਾਂ ‘ਤੇ ਆਪਣੀ ਖਾਸ ਪੈੜ ਛੱਡਦੇ ਹਨ। ਆਪਣੀ ਆਮ ਗੱਲ -ਬਾਤ ਦੀ ਖਾਸ ਸ਼ੈਲੀ ਅਤੇ ਜਨਤਕ ਇਕੱਠ ਨੂੰ ਸੰਬੋਧਿਤ ਕਰਨ ਦੀ ਵਿਸ਼ੇਸ਼ ਕਲਾ ਕਿਸੇ ਵੀ ਇਨਸਾਨ ਨੂੰ ਦੁਨੀਆ ਭਰ ਵਿੱਚ ਮਾਣ- ਸਨਮਾਨ ਦਵਾ ਸਕਦੀ ਹੈ। ਇਸ ਲਈ ਹਰ ਵਿਦਿਆਰਥੀ ਨੂੰ ਆਪਣੀ ਵਾਰਤਾਲਾਪ ਕਰਨ ਦੀ ਸ਼ੈਲੀ ‘ਤੇ ਖਾਸ ਧਿਆਨ ਦੇਣਾ ਚਾਹੀਦਾ ਹੈ।

Facebook Comments

Trending