Connect with us

ਪੰਜਾਬ ਨਿਊਜ਼

PSEB ਦਾ ਅਹਿਮ ਫੈਸਲਾ, ਹੁਣ ਵਿਦਿਆਰਥੀਆਂ ਨੂੰ ਪਾਸ ਹੋਣ ਲਈ ਇੰਨੇ ਅੰਕ ਹਾਸਲ ਕਰਨੇ ਹੋਣਗੇ ਲਾਜ਼ਮੀ

Published

on

Important decision of PSEB, now students have to score so many marks to pass

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਨਵੇਂ ਐਲਾਨ ਮੁਤਾਬਕ 6ਵੀਂ ਤੋਂ 10ਵੀਂ ਕਲਾਸ ਤੱਕ ਹਰ ਇਕ ਵਿਦਿਆਰਥੀ ਨੂੰ ਪਾਸ ਹੋਣ ਲਈ ਲਿਖਤ, ਪ੍ਰੈਕਟੀਕਲ ਤੇ ਅੰਦਰੂਨੀ ਮੁਲਾਂਕਣ ਮਿਲਾ ਕੇ 33 ਫੀਸਦੀ ਅੰਕ ਹਾਸਲ ਕਰਨੇ ਲਾਜ਼ਮੀ ਹੋਣਗੇ ਤੇ ਨਾਲ ਹੀ ਲਿਖਿਤ ਪ੍ਰੀਖਿਆ ਵਿਚ 25 ਫੀਸਦੀ ਅੰਕ ਲੈਣੇ ਜ਼ਰੂਰੀ ਹੋਣਗੇ।

PSEB ਵੱਲੋਂ 2023-24 ਵਿਚ ਪੈਟਰਨ ਨੂੰ ਤਿੰਨ ਸ਼੍ਰੇਣੀਆਂ ਏ, ਬੀ ਤੇ ਸੀ ਵਿਚ ਵੰਡਿਆ ਗਿਆ ਹੈ। ਪ੍ਰੀਖਿਆ ਵਿਚ ਹਰੇਕ ਵਿਦਿਆਰਥੀ ਨੂੰ 8 ਵਿਸ਼ਿਆਂ ਵਿਚ 650 ਅੰਕਾਂ ਦੀ ਪ੍ਰੀਖਿਆ ਦੇਣੀ ਹੋਵੇਗੀ ਜਿਸ ਵਿਚ ਗਰੁੱਪ ਏ ਦੇ ਸਾਰੇ 5 ਵਿਸ਼ਿਆਂ ਵਿਚ ਪਾਸ ਹੋਣਾ ਜ਼ਰੂਰੀ ਹੈ। ਗਰੁੱਪ ਬੀ ਵਿਚ 2 ਵਿਸ਼ਿਆਂ ਵਿਚ ਅਪੀਅਰ ਹੋਣਾ ਜ਼ਰੂਰੀ ਹੈ। ਹਰੇਕ ਵਿਦਿਆਰਥੀ ਨੂੰ ਪਾਸ ਹੋਣ ਲਈ ਲਿਖਤ, ਪ੍ਰੈਕਟੀਕਲ ਤੇ ਅੰਦਰੂਨੀ ਮੁਲਾਂਕਣ ਮਿਲਾ ਕੇ 33 ਫੀਸਦੀ ਅੰਕ ਹਾਸਲ ਕਰਨੇ ਹੋਣਗੇ ਬੇਸ਼ੱਕ ।

ਇਸ ਦੇ ਨਾਲ ਬੀ ਗਰੁੱਪ ਬੀ ਵਿਸ਼ਿਆਂ ਦੀ ਪ੍ਰੀਖਿਆ ਵਿਚ ਹਾਜ਼ਰ ਹੋਣਾ ਲਾਜ਼ਮੀ ਹੈ ਤੇ ਇਨ੍ਹਾਂ ਵਿਸ਼ਿਆਂ ਵਿਚ ਪ੍ਰਾਪਤ ਅੰਕ ਤੇ ਗ੍ਰੇਡ ਸਰਟੀਫਿਕੇਟ ਵੀ ਦਿਖਾਏ ਜਾਣਗੇ। ਗਰੁੱਪ-ਏ ਤੇ ਗਰੁੱਪ ਬੀ ਦੇ ਵਿਸ਼ਿਆਂ ਦੇ ਸਵਾਲ ਬੋਰਡ ਵੱਲੋਂ ਪਾਏ ਜਾਣਗੇ। ਤੀਜੇ ਗਰੁੱਪ ਸੀ ਵਿਚ ਸਿਰਫ ‘ਸਵਾਗਤ ਜ਼ਿੰਦਗੀ’ ਵਿਸ਼ੇ ਨੂੰ ਥਾਂ ਦਿੱਤੀ ਗਈ ਹੈ, ਜਿਸ ਨੂੰ ਇਸ ਸਾਲ ਲਿਖਤ ਪ੍ਰੀਖਿਆ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ ਹੈ।

Facebook Comments

Trending