ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ ਵਿਖੇ ਇਤਿਹਾਸ ਵਿਭਾਗ ਵੱਲੋਂ ਭਗਤ ਸਿੰਘ ਜੀ ਦਾ 116ਵਾਂ ਜਨਮ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਕਾਲਜ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਵਿਭਾਗ ਦੇ ਮੈਂਬਰਾਂ ਵੱਲੋਂ ਪ੍ਰਿੰਸੀਪਲ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਆਪਣੀ ਪੀ.ਪੀ.ਟੀ ਰਾਹੀਂ ਭਗਤ ਸਿੰਘ ਜੀ ਦੇ ਜੀਵਨ ਦੇ ਅਣਸੁਣੇ ਅਤੇ ਅਣਦੇਖੇ ਪਹਿਲੂਆਂ ਨੂੰ ਆਪਣੀ ਆਵਾਜ਼ ਵਿੱਚ ਪੇਸ਼ ਕੀਤਾ।
ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਇਤਿਹਾਸ ਵਿਭਾਗ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਭਗਤ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਸੰਘਰਸ਼ਾਂ ਬਾਰੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਉਨ੍ਹਾਂ ਦੀਆਂ ਇਸੇ ਤਰ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਜ਼ਿੰਦਗੀ ਜੀ ਰਹੇ ਹਾਂ। ਇਹ ਪ੍ਰੋਗਰਾਮ ਵਿਦਿਆਰਥਣਾਂ ਲਈ ਜਾਣਕਾਰੀ ਭਰਪੂਰ ਸੀ।
ਇਸ ਮੌਕੇ ਕਰਵਾਏ ਗਏ ਮੁਕਾਬਲੇ ‘ਚ ਕ੍ਰਿਸ਼ਨਾ, ਮਾਨਿਆ, ਅਰਸ਼ਦੀਪ ਕੌਰ ਬੀ.ਏ. ਭਾਗ ਦੂਜਾ ਨੇ ਪਹਿਲਾ , ਹਨੀਸ਼ਾ ਬਾਂਸਲ, ਈਸ਼ਾ ਬਾਂਸਲ ਬੀ.ਏ. ਭਾਗ ਦੂਜਾ ਨੇ ਦੂਜਾ ਸਥਾਨ ਅਤੇ ਅਮਨਦੀਪ ਕੌਰ ਬੀ.ਏ. ਭਾਗ ਦੂਜਾ ਨੇ ਤੀਜਾ ਸਥਾਨ ਹਾਸਲ ਕੀਤਾ। ਹੌਸਲਾ ਵਧਾਉ ਇਨਾਮ ਆਕਾਸ਼ਦੀਪ ਅਤੇ ਇਸ਼ਪ੍ਰੀਤ ਕੌਰ ਬੀ.ਏ. ਭਾਗ ਪਹਿਲਾ ਨੂੰ ਦਿੱਤਾ ਗਿਆ।