Connect with us

ਪੰਜਾਬ ਨਿਊਜ਼

ਹਵਾਵਾਂ ਤੇ ਬਾਰਿਸ਼ ਨਾਲ ਤਾਪਮਾਨ 30 ਡਿਗਰੀ ’ਤੇ ਆਇਆ, ਜਾਣੋ ਮੌਸਮ ਦਾ ਤਾਜ਼ਾ ਹਾਲ

Published

on

With winds and rain, the temperature reached 30 degrees Celsius, know the latest weather conditions

ਪੰਜਾਬ ’ਚ ਮੌਨਸੂਨ ਦੀ ਵਾਪਸੀ ਦੌਰਾਨ ਵੀ ਬਾਰਿਸ਼ ਲਗਾਤਾਰ ਜਾਰੀ ਹੈ। ਪਿਛਲੇ ਚਾਰ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਬਾਰਿਸ਼ ਹੋ ਰਹੀ ਹੈ। ਐਤਵਾਰ ਨੂੰ ਕਈ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਹੋਈ, ਤਾਂ ਕਈ ਜ਼ਿਲ੍ਹਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।

ਮੌਸਮ ਕੇਂਦਰ ਮੁਤਾਬਕ ਐਤਵਾਰ ਸਵੇਰੇ ਪਟਿਆਲਾ ’ਚ 41.8 ਮਿਲੀਮੀਟਰ ਬਾਰਿਸ਼ ਹੋਈ, ਰੋਪੜ ’ਚ 17.8 ਮਿਮੀ, ਚੰਡੀਗੜ੍ਹ ’ਚ 11.2, ਲੁਧਿਆਣਾ ’ਚ 2.1 ਬਾਰਿਸ਼ ਦਰਜ ਕੀਤੀ ਗਈ, ਜਦਕਿ ਘੱਟੋ-ਘੱਟ ਤਾਪਮਾਨ 22 ਤੋਂ 34 ਡਿਗਰੀ ਸੈਲਸੀਅਸ ਵਿਚਕਾਰ ਰਿਹਾ। ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਸੋਮਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। 26 ਸਤੰਬਰ ਤੋਂ ਬਾਅਦ ਮੌਸਮ ਇਕ ਹਫ਼ਤੇ ਤੱਕ ਸਾਫ਼ ਰਹੇਗਾ।

Facebook Comments

Trending