Connect with us

ਖੇਡਾਂ

ਮਾਨ ਸਰਕਾਰ ਨੇ ਏਸ਼ੀਆਈ ਖੇਡਾਂ ‘ਚ ਹਿੱਸਾ ਲੈ ਰਹੇ 58 ਖਿਡਾਰੀਆਂ ਲਈ 4.64 ਕਰੋੜ ਦੀ ਰਕਮ ਜਾਰੀ

Published

on

The Hon'ble government released an amount of 4.64 crores for 58 athletes participating in the Asian Games

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ 58 ਖਿਡਾਰੀਆਂ ਨੂੰ ਤਿਆਰੀ ਲਈ 4.64 ਕਰੋੜ ਰੁਪਏ ਦੀ ਨਕਦ ਰਕਮ ਦਿੱਤੀ ਗਈ ਹੈ। ਹਰੇਕ ਖਿਡਾਰੀ ਨੂੰ 8-8 ਲੱਖ ਰੁਪਏ ਦੀ ਰਕਮ ਵੰਡੀ ਗਈ। ਏਸ਼ੀਆਈ ਗੇਮਸ ਚੀਨ ਦੇ ਸ਼ਹਿਰ ਗਾਂਗਜੂ ਵਿਚ ਅੱਜ ਤੋਂ 8 ਅਕਤੂਬਰ ਤੱਕ ਚੱਲਣਗੀਆਂ। ਪੰਜਾਬ ਖੇਡ ਦੀ ਤਿਆਰੀ ਕਰਨ ਲਈ ਇਨਾਮ ਰਕਮ ਦੇਣ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਏਸ਼ੀਆਈ ਖੇਡਾਂ ਸੋਨ, ਚਾਂਦੀ ਤੇ ਕਾਂਸੇ ਦਾ ਤਮਗਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਇਨਾਮ ਰਕਮ ਦੇ ਤੌਰ ‘ਤੇ ਇਕ ਕਰੋੜ, 75 ਲੱਖ ਤੇ 50 ਲੱਖ ਰੁਪਏ ਦਿੱਤੇ ਜਾਣਗੇ।

ਦੱਸ ਦੇਈਏ ਕਿ ਭਾਰਤੀ ਖੇਡ ਟੀਮ ਵਿਚ ਪੰਜਾਬ ਤੋਂ ਹਾਕੀ ਦੇ 10 ਖਿਡਾਰੀ, ਨਿਸ਼ਾਨੇਬਾਜ਼ੀ ਤੋਂ 9, ਰੋਇੰਗ ਕ੍ਰਿਕਟ ਤੇ ਬਾਸਕਟਬਾਲ ਵਿਚ 5-5 ਖਿਡਾਰੀ, ਅਥਲੈਟਿਕਸ ‘ਚ 4, ਤੀਰਅੰਦਾਜ਼ੀ ‘ਚ 3 ਤਲਵਾਰਬਾਜ਼ੀ ਤੇ ਸਾਈਕਲਿੰਗ ‘ਚ 2, ਬੈਡਮਿੰਟਨ, ਜੂਡੋ ਤੇ ਕੁਸ਼ਤੀ ਵਿਚ 1-1 ਖਿਡਾਰੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਪੰਜਾਬ ਦੇ 10 ਪੈਰਾ ਖਿਡਾਰੀ ਵੀ ਹਿੱਸਾ ਲੈ ਰਹੇ ਹਨ। ਪੈਰਾ ਪਾਵਰ ਲਿਫਟਿੰਗ ਵਿਚ 4 ਖਿਡਾਰੀ ਪੈਰਾ ਅਥਲੈਟਿਕਸ ‘ਚ 3 ਖਿਡਾਰੀ, ਪੈਰਾ ਬੈਡਮਿੰਟਨ ਵਿਚ 2 ਖਿਡਾਰੀ ਤੇ ਪੈਰਾ ਤਾਇਕਵਾਂਡੋ ਵਿਚ 1 ਖਿਡਾਰੀ ਪੰਜਾਬ ਦੀ ਨੁਮਾਇੰਦਗੀ ਕਰੇਗਾ।

Facebook Comments

Trending