Connect with us

ਪੰਜਾਬੀ

ਵਿਕਾਸ ਕਾਰਜ਼ਾਂ ਨਾਲ ਬਦਲੇਗੀ ਹਲਕਾ ਲੁਧਿਆਣਾ ਉੱਤਰੀ ਦੀ ਨੁਹਾਰ-ਵਿਧਾਇਕ ਬੱਗਾ

Published

on

Nuhar-legislative Bagga of Ludhiana North constituency will change due to development works

ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਹਲਕੇ ਦੇ ਲੋਕਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਲਈ ਲਗਾਤਾਰ ਯਤਨ ਜਾਰੀ ਹਨ ਜਿਸਦੇ ਤਹਿਤ ਕਰੀਬ 1.25 ਕਰੋੜ ਰੁਪਏ ਦੀ ਲਾਗਤ ਨਾਲ ਸ਼ਿਵਪੁਰੀ ਪੁਲੀ ਤੋਂ ਕੁੰਦਨਪੁਰੀ ਤੱਕ ਲੋਕਾਂ ਦੇ ਆਉਣ ਜਾਣ ਅਤੇ ਸੈਰ ਕਰਨ ਲਈ ਗ੍ਰੀਨ ਬੈਲਟ ਵਿਕਸਤ ਕੀਤੀ ਜਾ ਰਹੀ ਹੈ।

ਵਿਧਾਇਕਾ ਬੱਗਾ ਨੇ ਦੱਸਿਆ ਕਿ ਬਸੰਤ ਨਗਰ, ਜੈਨ ਨਗਰ, ਗਾਂਧੀ ਨਗਰ, ਫਤਿਹਗੜ੍ਹ ਮੁਹੱਲਾ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਗ੍ਰੀਨ ਬੈਲਟ ਦੇ ਨਾਲ ਸੁੰਦਰੀਕਰਨ ਵੀ ਕੀਤਾ ਜਾ ਰਿਹਾ ਹੈ ਅਤੇ ਰਾਤ ਸਮੇ ਰੋਸ਼ਨੀ ਲਈ ਲਾਈਟਾਂ ਵੀ ਲਗਾਈਆਂ ਜਾ ਰਹੀਆਂ ਹਨ, ਜਿਸ ਦਾ ਉਦਘਾਟਨ ਕੀਤਾ ਗਿਆ । ਵਿਧਾਇਕਾ ਬੱਗਾ ਵਲੋਂ ਹਲਕੇ ਵਿੱਚ ਵੱਖ-ਵੱਖ ਥਾਵਾਂ ‘ਤੇ ਸਫ਼ਾਈ ਅਭਿਆਨ ਵੀ ਚਲਾਏ ਜਾ ਰਹੇ ਹਨ ਤਾਂ ਜੋ ਹਲਕੇ ਦੀ ਦਿੱਖ ਨੂੰ ਹੋਰ ਸੁਧਾਰਿਆ ਜਾ ਸਕੇ।

Facebook Comments

Trending