ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਰਾਸ਼ਟਰੀ ਪੋਸਣ ਮਹੀਨਾ ਮਨਾਉਣ ਲਈ ਪੰਜਾਬ ਦੇ ਚਾਰ ਪਿੰਡਾਂ ਪੱਦੀ ਖਾਲਸਾ, ਹਿਮਾਯੂਪੁਰਾ, ਬੱਦੋਵਾਲ ਅਤੇ ਸੇਰਪੁਰ ਕਲਾਂ ਵਿੱਚ ਜਾਗਰੂਕਤਾ ਕੈਂਪਾਂ ਦੀ ਲੜੀ ਕਰਵਾਈ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਦੱਸਿਆ ਕਿ ਰਾਸਟਰੀ ਪੋਸਣ ਮਹੀਨੇ ਦੌਰਾਨ ਸਿਹਤ ਦੇ ਵੱਖ-ਵੱਖ ਪੱਖਾਂ ਨਾਲ ਸੰਬੰਧਿਤ ਜਾਗਰੂਕਤਾ ਦਾ ਪਸਾਰ ਆਮ ਲੋਕਾਂ ਤੱਕ ਕੀਤਾ ਜਾਂਦਾ ਹੈ|

ਇਸ ਦੌਰਾਨ ਇਹ ਸੁਨੇਹਾ ਘਰ-ਘਰ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਪੋਸ਼ਣ ਨਾਲ ਸਮਾਜ ਦੀ ਜ਼ਿੰਦਗੀ ਸੁਖਾਵੀਂ ਹੋ ਸਕਦੀ ਹੈ|ਇਸ ਕੈਂਪ ਦਾ ਆਯੋਜਨ ਡਾ. ਰੇਨੂੰਕਾ ਅਗਵਾਲ ਦੀ ਨਿਗਰਾਨੀ ਹੇਠ ਹੋਇਆ| ਇਸ ਦੌਰਾਨ ਸਕੂਲ ਜਾਣ ਵਾਲੇ ਬੱਚਿਆਂ, ਕਿਸਾਨਾਂ ਅਤੇ ਕਿਸਾਨ ਬੀਬੀਆਂ ਅਤੇ ਹੋਰ ਪਿੰਡਾਂ ਦੇ ਲੋਕਾਂ ਤੱਕ ਪਹੁੰਚ ਬਣਾਈ ਗਈ| ਕੈਂਪ ਦਾ ਮੰਤਵ ਖੂਨ ਦੀ ਕਮੀ ਨਾਲ ਜੂਝਦੀਆਂ ਔਰਤਾਂ ਨੂੰ ਸਤੁੰਲਿਤ ਖੁਰਾਕ ਬਾਰੇ ਦੱਸਣ ਤੋਂ ਇਲਾਵਾ ਖਰ੍ਹਵੇ ਆਨਜਾਂ ਦੇ ਲਾਭ ਅਤੇ ਮੋਟਾਪੇ ਤੋਂ ਛੁਟਕਾਰਾ ਪਾ ਕੇ ਸਿਹਤਮੰਦ ਜੀਵਨ ਜੀਣ ਦੇ ਢੰਗ ਸਧਾਰਨ ਲੋਕਾਂ ਤੱਕ ਪਹੁੰਚਾਉਣੇ ਸਨ|

ਇਸ ਦੌਰਾਨ ਲੋਕਾਂ ਦੇ ਕੱਦ, ਭਾਰ ਅਤੇ ਸਰੀਰਕ ਬਣਤਰ ਸੰਬੰਧੀ ਪਰਖ ਦੇ ਨਾਲ-ਨਾਲ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵੀ ਮਾਪਿਆ ਗਿਆ| ਵਿਭਾਗ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਸਿਹਤਮੰਦ ਜੀਵਨ ਜੀਉਣ ਲਈ ਲੋਕਾਂ ਨੂੰ ਖੁਰਾਕ ਸੰਬੰਧੀ ਹਦਾਇਤਾਂ ਦਿੱਤੀਆਂ| ਨਾਲ ਹੀ ਵਿਦਿਆਰਥੀਆਂ ਨੇ ਪੋਸਟਰ ਅਤੇ ਹੋਰ ਤਰੀਕਿਆਂ ਨਾਲ ਸੁਨੇਹੇ ਲੋਕਾਂ ਤੱਕ ਪਹੁੰਚਾਏ| ਖਾਣ ਪੀਣ ਦੀ ਸਿਹਤਮੰਦ ਆਦਤਾਂ ਬਾਰੇ ਸੁਨੇਹਾ ਦੇਣ ਲਈ ਲੋਕਾਂ ਨੂੰ ਨਵੇਂ-ਨਵੇਂ ਪਕਵਾਨ ਬਨਾਉਣ ਦੀਆਂ ਵਿਧੀਆਂ ਦੱਸੀਆਂ ਗਈਆਂ|