Connect with us

ਖੇਤੀਬਾੜੀ

 ਪਰਾਲੀ ਸੰਭਾਲਣ ਦੀ ਸਸਤੀ ਅਤੇ ਸੌਖੀ ਸਰਫੇਸ ਸੀਡਰ ਤਕਨੀਕ ਦੇ ਪਸਾਰ ਲਈ ਕੀਤੇ ਸਮਝੌਤੇ 

Published

on

Agreements made for expansion of cheap and easy surface seeder technology for stubble handling
ਪੱਜਾਬ ਐਗਰੀਕਲਚਰਲ ਯਨੀਵਰਸਿਟੀ ਲੁਧਿਆਣਾ ਦੀ ਪਰਾਲੀ ਦੀ ਵਾਤਾਵਰਨ ਪੱਖੀ ਸੰਭਾਲ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਇਕ ਵੱਡਾ ਹੁਲਾਰਾ ਮਿਲਿਆ। ਇਸ ਸੰਬੰਧ ਵਿਚ ਯੂਨੀਵਰਸਿਟੀ ਨੇ ਪੱਜਾਬ ਦੇ ਗਿਆਰਾਂ ਖੇਤੀ ਮਸ਼ੀਨਰੀ ਨਿਰਮਾਤਾਵਾਂ ਨਾਲ ਪੀ.ਏ.ਯੂ. ਸਰਫੇਸ ਸੀਡਰ ਤਕਨਾਲੋਜੀ ਦੇ ਵਪਾਰੀਕਰਨ ਲਈ ਸਮਝੌਤਾ ਕੀਤਾ।
ਇਨ੍ਹਾਂ ਗਿਆਰਾਂ ਫਰਮਾਂ ਵਿਚ ਗੋਬਿੱਦ ਐਗਰੀਕਲਚਰ ਵਰਕਸ, ਬੀਰ ਸਿੱਘ ਐਂਡ ਸੱਨਜ਼, ਧੱਜਲ ਐਗਰੀਕਲਚਰ ਇੱਡਸਟਰੀਜ਼, ਪੱਜਾਬ ਇੱਜੀਨੀਅਰਿੱਗ ਵਰਕਸ, ਨਿਊ ਕਿਸਾਨ ਐਗਰੋ ਟੈਕ, ਸਾਰੋਂ ਮਕੈਨੀਕਲ ਵਰਕਸ, ਨਿਊ ਗੁਰੂ ਨਾਨਕ ਇੱਜੀਨੀਅਰਿੱਗ ਵਰਕਸ, ਵਧਵਾ ਐਗਰੋ ਇੱਡਸਟਰੀਜ਼, ਗੁਰੂ ਨਾਨਕ ਇੱਜੀਨੀਅਰਿੱਗ ਵਰਕਸ, ਸੁਪਰ ਨਿਊ ਪੱਜਾਬ ਇੱਜੀਨੀਅਰਿੱਗ ਵਰਕਸ ਅਤੇ ਨਿਊ ਪੱਜਾਬ ਮਕੈਨੀਕਲ ਵਰਕਸ ਪ੍ਰਮੁੱਖ ਹਨ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੱਘ ਗੋਸਲ ਨੇ ਇਸ ਮੌਕੇ ਜ਼ਮੀਨ ਦੀ ਸਿਹਤ ਅਤੇ ਵਾਤਾਵਰਣ ਦੀ ਸੰਭਾਲ ਲਈ ਪੀ.ਏ.ਯੂ. ਦੇ ਮੋਢੇ ਨਾਲ ਮੋਢਾ ਜੋੜਨ ਵਾਲੇ ਇਹਨਾਂ ਉਤਪਾਦਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਪਰਾਲੀ ਸਾੜਨ ਦੀ ਪ੍ਰਥਾ ਨੂੰ ਖ਼ਤਮ ਕਰਨ ਲਈ ਪੀ.ਏ.ਯੂ. ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਯੂਨੀਵਰਸਿਟੀ ਸਥਿਰ ਖੇਤੀ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਲਈ ਆਪਣੀ ਖੇਤੀ ਖੋਜ ਨੂੰ ਲਗਾਤਾਰ ਗਤੀਸ਼ੀਲ ਰੱਖ ਰਹੀ ਹੈ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਝੋਨੇ ਦੀ ਰਹਿੱਦ-ਖੂੱਹਦ ਨੂੰ ਸਾੜਨ ਤੋਂ ਬਿਨਾਂ ਸਮੇਂ ਸਿਰ ਕਣਕ ਦੀ ਬਿਜਾਈ ਕਰਨ ਲਈ ਪੀ.ਏ.ਯੂ. ਸਰਫੇਸ ਸੀਡਰ ਤਕਨਾਲੋਜੀ ਨੂੰ ਇੱਕ ਸਸਤੀ ਅਤੇ ਸਟੀਕ ਵਿਧੀ ਕਿਹਾ। ਉਨ੍ਹਾਂ ਦੱਸਿਆ ਕਿ ਤਕਨਾਲੋਜੀ ਦੀ ਵਰਤੋਂ ਕਰਦਿਆਂ ਕਣਕ ਦੀ ਬਿਜਾਈ ਦਾ ਪ੍ਰਤੀ ਏਕੜ ਖਰਚਾ 700 ਤੋਂ 800 ਰੁਪਏ ਹੁੰਦਾ ਹੈ। ਨਾਲ ਹੀ ਉਹਨਾਂ ਕਿਹਾ ਕਿ ਇਸ ਤਕਨੀਕ ਨਾਲ ਕਣਕ ਬੀਜਣ ਦੇ ਚਾਹਵਾਨ ਕਿਸਾਨਾਂ ਨੂੰ ਝੋਨੇ ਨੂੰ ਅਖੀਰਲਾ ਪਾਣੀ ਵਾਢੀ ਤੋਂ ਪੰਦਰਾਂ ਦਿਨ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ।
ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਦੱਸਿਆ ਕਿ ਪੱਜਾਬ ਸਰਕਾਰ ਇਸ ਮਸ਼ੀਨ ਦੀ ਖਰੀਦ ਲਈ ਕਿਸਾਨਾਂ ਦੇ ਸਮੂਹ ਨੂੰ 64,000 ਰੁਪਏ ਅਤੇ ਨਿੱਜੀ ਕਿਸਾਨ ਨੂੰ 40,000 ਰੁਪਏ ਦੀ ਸਬਸਿਡੀ ਮੁਹੱਈਆ ਕਰਵਾ ਰਹੀ ਹੈ। ਡਾ. ਮੱਖਣ ਸਿੰਘ ਭੁੱਲਰ, ਮੁਖੀ, ਖੇਤੀ ਵਿਗਿਆਨ ਵਿਭਾਗ ਅਤੇ ਡਾ. ਜਸਵੀਰ ਸਿੰਘ ਗਿੱਲ ਖੇਤੀ ਵਿਗਿਆਨੀ ਨੇ ਕਿਹਾ ਕਿ ਪਿਛਲੇ ਸਾਲ ਪੀ.ਏ.ਯੂ. ਵੱਲੋਂ ਕਰਵਾਏ ਗਏ ਖੇਤ ਟਰਾਇਲਾਂ ਦੌਰਾਨ ਕਿਸਾਨ ਸਰਫੇਸ ਸੀਡਿੱਗ ਤਕਨਾਲੋਜੀ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਸਨ।

Facebook Comments

Trending