Connect with us

ਖੇਤੀਬਾੜੀ

ਪੀ.ਏ.ਯੂ. ਵੱਲੋਂ ਕਣਕ ਦੀ ਬਿਜਾਈ ਲਈ ਸਰਫੇਸ ਸੀਡਿੰਗ ਤਕਨੀਕ ਅਪਨਾਉਣ ਲਈ ਕਿਸਾਨਾਂ ਨੂੰ ਅਪੀਲ

Published

on

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋ ਝੋਨੇ ਦੀ ਪਰਾਲੀ ਅਤੇ ਕਣਕ ਦੀ ਬਿਜਾਈ ਲਈ ‘ਸਰਫੇਸ ਸੀਡਿੰਗ-ਕਮ-ਮਲਚਿੰਗ ਨਾਮਕ ਤਕਨੀਕ ਵਿਕਸਿਤ ਕੀਤੀ ਗਈ ਹੈ| ਝੋਨੇ ਦੀ ਵਾਢੀ ਦੌਰਾਨ 22 ਲੱਖ ਟਨ ਪਰਾਲੀ ਨੂੰ ਸਾਂਭਣਾ ਇੱਕ ਵੱਡੀ ਚਣੌਤੀ ੳੱਭਰ ਕੇ ਆਉਦੀ ਹੈ| ਝੋਨੇ ਦੀ ਵਾਢੀ ਅਤੇ ਕਣਕ ਦੀ ਬਿਜਾਈ ਦੇ ਅੰਤਰਾਲ ਦਾ ਸਮਾਂ ਘੱਟ ਹੋਣ ਕਰਕੇ, ਕਾਫੀ ਜਿਆਦਾ ਖੇਤੀ ਸੰਦ ਉਪਲੱਬਧ ਹੋਣ ਦੇ ਬਾਵਜੂਦ ਵੀ ਇਹਨਾਂ ਸੰਦਾਂ ਦੀਆਂ ਜ਼ਿਆਦਾ ਕੀਮਤਾਂ ਅਤੇ ਚਲੰਤ ਖਰਚਿਆ ਦੇ ਕਾਰਨ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ|
ਇਸ ਮਸਲੇ ਦੇ ਸਥਾਈ ਹੱਲ ਅਤੇ ਕਣਕ ਦੀ ਬਿਜਾਈ ਲਈ ਪੀ ਏ ਯੂ ਵੱਲੋਂ ‘ਸਰਫੇਸ ਸੀਡਿੰਗ-ਕਮ-ਮਲਚਿੰਗ’ ਨਾਮਕ ਤਕਨੀਕ ਵਿਕਸਿਤ ਕੀਤੀ ਗਈ ਹੈ| ਇਸ ਤਕਨੀਕ ਬਾਰੇ ਗੱਲਬਾਤ ਦੌਰਾਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਸ ਤਕਨੀਕ ਨਾਲ ਅਸੀ ਝੋਨੇ ਦੀ ਪਰਾਲੀ ਨੂੰ ਸਾਂਭਣ ਦੇ ਨਾਲੋ-ਨਾਲ ਕਣਕ ਦੀ ਵੇਲੇ ਸਿਰ ਹੀ ਨਹੀਂ ਬਲਕਿ ਅਗੇਤੀ ਬਿਜਾਈ ਵੀ ਕਰ ਸਕਦੇ ਹਾਂ|
ਇਸ ਦੌਰਾਨ ਡਾ ਗੋਸਲ ਨੇ ਤਕਨੀਕ ਦੀ ਵਿਧੀ ਬਾਰੇ ਦੱਸਦੇ ਹੋਏ ਕਿਹਾ ਕਿ ਝੋਨੇ ਦੀ ਕੰਬਾਈਨ ਨਾਲ ਵਾਢੀ ਉਪਰੰਤ ਖੇਤ ਵਿੱਚ ਕਣਕ ਦੇ ਸੋਧੇ ਹੋਏ ਬੀਜ ਦਾ ਛੱਟਾ ਦੇਣ ਤੋਂ ਬਾਅਦ ਕਟਰ-ਕਮ-ਸਪਰੈਡਰ ਨੂੰ 4-5 ਇੰਚ ਉੱਚਾ ਚੱਕ ਕੇ ਫੇਰ ਦਿਤਾ ਜਾਂਦਾ ਹੈ| ਇਸ ਤੋਂ ਬਾਅਦ ਹਲਕਾ ਪਾਣੀ ਲਗਾ ਦਿੱਤਾ ਜਾਂਦਾ ਹੈ| ਇਸ ਤਕਨੀਕ ਵਿੱਚ 45 ਕਿੱਲੋ ਬੀਜ ਅਤੇ 65 ਕਿੱਲੋ ਡੀ ਏ ਪੀ ਪ੍ਰਤੀ ਏਕੜ ਮੁੱਢਲੀ ਖਾਦ ਵਜੋ ਪਾਈ ਜਾਂਦੀ ਹੈ|
ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਨੇ ਦੱਸਿਆ ਕਿ ਪੀ ਏ ਯੂ ਵੱਲੋਂ 2016 ਦੌਰਾਨ ਵਿਕਸਿਤ ਕੀਤੀ ਗਈ ਕਟਰ-ਕਮ-ਸਪਰੈਡਰ ਮਸ਼ੀਨ ਨਾਲ ਬੀਜ ਅਤੇ ਖਾਦ ਕਰਨ ਵਾਲੀ ਡਰਿੱਲ ਫਿਟ ਕੀਤੀ ਗਈ ਹੈ| ਇਹ ਮਸ਼ੀਨ ਇੱਕੋ ਵਾਰ ਵਿੱਚ ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿੱਚ ਬੀਜ ਅਤੇ ਖਾਦ ਨੂੰ ਇੱਕਸਾਰ ਖਿਲਾਰਨ ਦੇ ਨਾਲ-ਨਾਲ ਝੋਨੇ ਦੀ ਪਰਾਲੀ ਦਾ ਮੋਟਾ ਕੁਤਰਾ ਕਰਕੇ ਉਸਨੂੰ ਖੇਤ ਵਿੱਚ ਖਿਲਾਰ ਦਿੰਦੀ ਹੈ| ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ|

Facebook Comments

Trending