Connect with us

ਪੰਜਾਬੀ

ਕਈ ਲੋਕ ਗਿਣ ਕੇ ਨਹੀਂ ਚਿਣ ਕੇ ਖਾਂਦੇ! ਆਖਰ ਜਾਣ ਲਵੋ ਦਿਨ ‘ਚ ਕਿੰਨੀਆਂ ਖਾਣੀਆਂ ਚਾਹੀਦੀਆਂ ਰੋਟੀਆਂ

Published

on

Many people eat without counting! Finally, know how much bread should be eaten in a day

ਪੰਜਾਬ ਵਿੱਚ ਚੌਲਾਂ ਨਾਲੋਂ ਰੋਟੀਆਂ ਖਾਣ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਪਿੰਡਾਂ ਵਿੱਚ ਸਖਤ ਮਿਹਨਤ ਕਰਨ ਵਾਲਿਆਂ ਲਈ ਮਸ਼ਹੂਰ ਹੈ ਕਿ ਉਹ ਰੋਟੀਆਂ ਗਿਣ ਕੇ ਨਹੀਂ ਸਗੋਂ ਚਿਣ ਕੇ ਖਾਂਦੇ ਹਨ। ਉਹ ਰੱਜ ਕੇ ਰੋਟੀਆਂ ਖਾਂਦੇ ਹਨ ਤੇ ਦੱਬ ਕੇ ਕੰਮ ਕਰਦੇ ਹਨ। ਇਸ ਲਈ ਜਿੰਨੀਆਂ ਵੀ ਰੋਟੀਆਂ ਖਾ ਲੈਣ, ਪਚ ਜਾਂਦੀਆਂ ਹਨ। ਦੂਜੇ ਪਾਸੇ ਜਿਹੜੇ ਲੋਕ ਸਖਤ ਮਿਹਨਤ ਨਹੀਂ ਕਰਦੇ ਉਨ੍ਹਾਂ ਨੂੰ ਲਿਮਟ ਵਿੱਚ ਹੀ ਰੋਟੀਆਂ ਖਾਣੀਆਂ ਚਾਹੀਦੀਆਂ ਹਨ।

ਦਰਅਸਲ ਭਾਰਤ ਵਿੱਚ ਰੋਟੀਆਂ ਦੀਆਂ ਕਈ ਕਿਸਮਾਂ ਮਿਲਦੀਆਂ ਹਨ ਜਿਨ੍ਹਾਂ ਵਿੱਚ ਤਵਾ ਰੋਟੀ, ਤੰਦੂਰੀ ਰੋਟੀ, ਰੁਮਾਲੀ ਰੋਟੀ, ਸ਼ੀਰਮਾਲ ਤੇ ਖਮੀਰੀ ਰੋਟੀ ਸ਼ਾਮਲ ਹਨ। ਅੱਜ ਅਸੀਂ ਮੱਧਮ ਆਕਾਰ ਦੀ ਤਵਾ ਰੋਟੀ ਦੀ ਗੱਲ ਕਰ ਰਹੇ ਹਾਂ। ਆਓ ਜਾਣਦੇ ਹਾਂ ਕਿ ਇਨਸਾਨ ਨੂੰ ਇੱਕ ਦਿਨ ਵਿੱਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ?

ਇੱਕ ਵਿਅਕਤੀ ਲਈ ਰੋਟੀ ਖਾਣ ਦੀ ਰੋਜ਼ਾਨਾ ਸੀਮਾ ਕਿੰਨੀ ਹੋਣੀ ਚਾਹੀਦੀ ਹੈ, ਇਹ ਕਈ ਕਾਰਕਾਂ ਦੇ ਆਧਾਰ ‘ਤੇ ਤੈਅ ਕੀਤਾ ਜਾ ਸਕਦਾ ਹੈ। ਜਿਵੇਂ ਕਿ ਤੁਹਾਡੀ ਆਮਦਨ, ਤੁਹਾਡੀ ਉਮਰ, ਤੁਹਾਡੀ ਰੋਜ਼ਾਨਾ ਜੀਵਨ ਸ਼ੈਲੀ, ਤੇ ਤੁਹਾਡੀਆਂ ਸਰੀਰਕ ਗਤੀਵਿਧੀਆਂ। ਇੱਕ ਸਿਹਤਮੰਦ ਤੇ ਸੰਤੁਲਿਤ ਖੁਰਾਕ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਰੋਟੀ ਦੀ ਮਾਤਰਾ ਨੂੰ ਸਹੀ ਢੰਗ ਨਾਲ ਤੈਅ ਕਰੋ।

ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਅਨੁਸਾਰ, ਇੱਕ ਸਿਹਤਮੰਦ ਬਾਲਗ ਰੋਜ਼ਾਨਾ ਘੱਟੋ-ਘੱਟ 5 ਤੋਂ 7 ਰੋਟੀਆਂ ਖਾ ਸਕਦਾ ਹੈ। ਹਾਲਾਂਕਿ, ਹਰ ਵਿਅਕਤੀ ਦੀਆਂ ਜ਼ਰੂਰਤਾਂ ਵੱਖਰੀਆਂ ਹੋ ਸਕਦੀਆਂ ਹਨ। ਰੋਟੀ ਦੀ ਮਾਤਰਾ ਤੁਹਾਡੀ ਤਨਖਾਹ ਅਨੁਸਾਰ ਤੈਅ ਕੀਤੀ ਜਾ ਸਕਦੀ ਹੈ। ਜੇਕਰ ਤੁਹਾਡੀ ਆਮਦਨ ਚੰਗੀ ਹੈ ਤਾਂ ਤੁਸੀਂ ਮਲਟੀਗ੍ਰੇਨ ਆਟੇ ਦੀਆਂ ਰੋਟੀਆਂ ਜ਼ਿਆਦਾ ਮਾਤਰਾ ‘ਚ ਖਾ ਸਕਦੇ ਹੋ ਜੋ ਜ਼ਿਆਦਾ ਸਿਹਤਮੰਦ ਹੈ।

ਦਿਨ ਭਰ ਦੀਆਂ ਸਰੀਰਕ ਗਤੀਵਿਧੀਆਂ ਦੇ ਆਧਾਰ ‘ਤੇ ਆਪਣੀ ਰੋਟੀ ਦੀ ਮਾਤਰਾ ਦਾ ਫੈਸਲਾ ਕੀਤਾ ਜਾ ਸਕਦਾ ਹੈ। ਜੋ ਲੋਕ ਜ਼ਿਆਦਾ ਸਰੀਰਕ ਗਤੀਵਿਧੀਆਂ ਕਰਦੇ ਹਨ, ਉਨ੍ਹਾਂ ਨੂੰ ਵਧੇਰੇ ਪੋਸ਼ਣ ਦੀ ਲੋੜ ਹੁੰਦੀ ਹੈ। ਇਸ ਕਰਕੇ ਉਹ ਗਿਣ ਕੇ ਨਹੀਂ ਚਿਣ ਕੇ ਖਾ ਸਕਦੇ ਹਨ। ਰੋਟੀ ਦੇ ਨਾਲ-ਨਾਲ ਤੁਹਾਨੂੰ ਸੰਤੁਲਿਤ ਆਹਾਰ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਦਾਲਾਂ, ਸਬਜ਼ੀਆਂ, ਪ੍ਰੋਟੀਨ ਤੇ ਫਲਾਂ ਨੂੰ ਵੀ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

Facebook Comments

Trending