Connect with us

ਪੰਜਾਬੀ

ਆਰ.ਟੀ.ਏ. ਵਲੋਂ ਅਚਨਚੇਤ ਚੈਕਿੰਗ ਦੌਰਾਨ ਵੱਖ-ਵੱਖ 30 ਵਾਹਨਾਂ ਦੇ ਕੀਤੇ ਚਾਲਾਨ

Published

on

RTA Challan of 30 different vehicles during the unexpected checking

ਸਕੱਤਰ ਆਰ.ਟੀ.ਏ. ਲੁਧਿਆਣਾ ਡਾ. ਪੂਨਮਪ੍ਰੀਤ ਕੌਰ ਵੱਲੋਂ ਬੀਤੇ ਕੱਲ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਦੀ ਹਦੂਦ ਅੰਦਰ ਅਚਨਚੇਤ ਚੈਕਿੰਗ ਕਰਦਿਆਂ ਵੱਖ-ਵੱਖ 30 ਵਾਹਨਾਂ ਦੇ ਚਾਲਾਨ ਕੀਤੇ ਗਏ। ਉਨ੍ਹਾਂ ਵੇਰਕਾ ਚੌਂਕ, ਟਿੱਬਾ ਚੌਂਕ ਤੋਂ ਢੇਹਲੋਂ ਦੀਆਂ ਸੜਕਾਂ ਤੇ ਅਚਨਚੇਤ ਚੈਕਿੰਗ ਦੌਰਾਨ ਕਰੀਬ 20 ਗੱਡੀਆਂ ਨੂੰ ਓਵਰਲੋਡ, ਬਾਡੀ ਆਲਟਰੇਸ਼ਨ, ਬਿਨਾਂ ਦਸਤਾਵੇਜ਼ਾਂ, ਓਵਰਹਾਈਟ ਅਤੇ ਹੋਰ ਕਾਨੂੰਨੀ ਨੀਯਮਾਂ ਦੀ ਉਲੰਘਣਾ ਕਰਨ ਤੇ ਧਾਰਾ 207 ਅਧੀਨ ਬੰਦ ਕੀਤਾ।

ਉਨ੍ਹਾਂ 10 ਗੱਡੀਆਂ ਦੇ ਬਿਨ੍ਹਾਂ ਦਸਤਾਵੇਜ਼ਾਂ, ਓਵਰਹਾਈਟ ਅਤੇ ਐਚ.ਐਸ.ਆਰ.ਪੀ. ਪਲੇਟਾਂ ਨਾ ਲੱਗੇ ਹੋਣ ਕਰਕੇ ਚਲਾਨ ਕੀਤੇ ਗਏ। ਇਨ੍ਹਾਂ ਵਾਹਨਾਂ ਵਿੱਚ 4 ਕੈਂਟਰ, 3 ਸਕੂਲ ਵੈਨਾਂ ਅਤੇ 3 ਟਰੱਕ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਅੱਜ ਤੜਕ ਸਵੇਰ ਔਚਕ ਵਾਹਨਾਂ ਦੀ ਚੈਕਿੰਗ ਦੌਰਾਨ 06 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਜਿਨ੍ਹਾਂ ਵਿੱਚ 2 ਟਿੱਪਰ, 03 ਕੈਂਟਰ,01 ਟਾਟਾ 407 ਸ਼ਾਮਲ ਹਨ ਜਦਕਿ ਨਿਯਮਾਂ ਦੀ ਉਲੰਘਣਾ ਸਦਕਾ 05 ਗੱਡੀਆਂ ਦੇ ਚਲਾਨ ਕੀਤੇ ਜਿਨਾਂ ਵਿੱਚ 03 ਕੈਂਟਰ, 01 ਬਲੈਰੋ, 01 ਟਿੱਪਰ ਦਾ ਚਾਲਾਨ ਕੀਤਾ ਗਿਆ।

Facebook Comments

Trending