Connect with us

ਪੰਜਾਬ ਨਿਊਜ਼

CM ਮਾਨ ਦੇ ਫ਼ੈਸਲੇ ਦੀ ਸਿੱਖ ਭਾਈਚਾਰੇ ’ਚ ਚਰਚਾ, ਟਕਸਾਲੀ ਅਕਾਲੀ ਵੀ ਕਰ ਰਹੇ ਤਾਰੀਫ਼

Published

on

CM Mann's decision is being discussed in the Sikh community, Taksali Akali is also praising

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਰੋਜ਼ਪੁਰ ਵਿਚ ਸਾਰਾਗੜ੍ਹੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਉਪਰੰਤ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਦਸੰਬਰ ਦਾ ਮਹੀਨਾ ਸੋਗ ਵਜੋਂ ਮਨਾਏਗੀ ਕਿਉਂਕਿ ਇਸ ਮਹੀਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਣ ਕਰ ਕੇ ਸਿੱਖ ਹਲਕਿਆਂ ’ਚ ਸੋਗ ਦਾ ਮਾਹੌਲ ਹੁੰਦਾ ਹੈ। ਇਸ ਮਹੀਨੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਇਸ ਮਹੀਨੇ ਵਿਚ ਕੋਈ ਵੀ ਖ਼ੁਸ਼ੀ ਦਾ ਸਮਾਗਮ ਕਿੱਧਰੇ ਵੀ ਨਾ ਮਨਾਇਆ ਜਾਵੇ।

ਉਨ੍ਹਾਂ ਕਿਹਾ ਕਿ ਇਹ ਛੋਟੇ ਸਾਹਿਬਜ਼ਾਦਿਆਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ। ਇਹ ਖ਼ਬਰ ਸੋਸ਼ਲ ਮੀਡੀਆ ’ਤੇ ਆਉਣ ਨਾਲ ਟਕਸਾਲੀ ਅਕਾਲੀ ਨੇਤਾ ਵੀ ਭਗਵੰਤ ਸਿੰਘ ਮਾਨ ਵੱਲੋਂ ਲਏ ਗਏ ਇਸ ਵੱਡੇ ਫ਼ੈਸਲੇ ਦੀ ਸ਼ਲਾਘਾ ਕਰ ਰਹੇ ਹਨ। ਮੁੱਖ ਮੰਤਰੀ ਮਾਨ ਦੇ ਇਸ ਫ਼ੈਸਲੇ ਨਾਲ ਹੁਣ ਸਿੱਖ ਸੰਗਤ ਵੀ ਉਸ ਮਹੀਨੇ ’ਚ ਆਪਣੇ ਹੋਣ ਵਾਲੇ ਖ਼ੁਸ਼ੀ ਜਾਂ ਹੋਰ ਸਮਾਗਮ ਅੱਗੇ ਪਿੱਛੇ ਕਰ ਸਕਦੀ ਹੈ। ਬਾਕੀ ਜੋ ਸ਼ਹੀਦੀ ਜੋੜ ਮੇਲੇ ’ਤੇ ਲੱਡੂ, ਜਲੇਬੀਆਂ ਜਾਂ ਪਕੌੜੇ, ਪੰਘੂੜੇ ਜਾਂ ਮਨ ਪਰਚਾਵੇ ਦੇ ਹੋਰ ਸਾਧਨ ਹਨ, ਪਹਿਲਾਂ ਹੀ ਲੋਕਾਂ ਦੇ ਰੁਝਾਨਾਂ ’ਚੋਂ ਮਨਫੀ ਹੋ ਗਏ ਹਨ।

Facebook Comments

Trending