Connect with us

ਪੰਜਾਬੀ

ਪੀ.ਏ.ਯੂ. ਦੇ ਵਿਦਿਆਰਥੀ ਨੂੰ ਪ੍ਰਧਾਨਮੰਤਰੀ ਫੈਲੋਸ਼ਿਪ ਹਾਸਲ ਹੋਈ

Published

on

PAU The student got Pradhan Mantri Fellowship
ਪੀ.ਏ.ਯੂ. ਦੇ ਕਮਿਸਟਰੀ ਵਿਭਾਗ ਵਿਚ ਪੀ ਐੱਚ ਡੀ ਦੀ ਵਿਦਿਆਰਥਣ ਕੁਮਾਰੀ ਫੌਜ਼ੀਆ ਅੰਜ਼ੁਮ ਅਬਦੁਲ ਜਲੀਲ ਨੂੰ ਪੀ ਐੱਚ ਡੀ ਖੋਜ ਲਈ ਪ੍ਰਧਾਨ ਮੰਤਰੀ ਫੈਲੋਸ਼ਿਪ ਹਾਸਲ ਹੋਈ ਹੈ| ਇਹ ਫੈਲੋਸ਼ਿਪ ਉਸਦੇ ਪੀ ਐੱਚ ਡੀ ਪ੍ਰੋਗਰਾਮ ਲਈ ਸਾਇੰਸ ਇੰਜਨੀਅਰਿੰਗ ਰਿਸਰਚ ਬੋਰਡ-ਫਿੱਕੀ ਵੱਲੋਂ ਦਿੱਤੀ ਗਈ ਹੈ| ਇਸ ਫੈਲੋਸ਼ਿਪ ਵਿਚ ਕੁਮਾਰੀ ਫੌਜ਼ੀਆ ਨੂੰ ਮਾਸਿਕ ਵਜ਼ੀਫੇ ਦੇ ਰੂਪ ਵਿਚ 76,880 ਰੁਪਏ ਦੀ ਰਾਸ਼ੀ ਪ੍ਰਾਪਤ ਹੋਵੇਗੀ|
ਕੁਮਾਰੀ ਫੌਜ਼ੀਆ ਕਣਕ ਉੱਤੇ ਜੈਵਿਕ ਅਤੇ ਅਜੈਵਿਕ ਤਣਾਵਾਂ ਸੰਬੰਧੀ ਆਪਣੀ ਖੋਜ ਡਾ. ਊਰਵਸ਼ੀ ਦੀ ਨਿਗਰਾਨੀ ਹੇਠ ਕਰ ਰਹੀ ਹੈ| ਉਸਦੀ ਖੋਜ ਉਦਯੋਗਿਕ ਸਾਂਝੇਦਾਰੀ ਸਹਿਯੋਗ ਸਕੀਮ ਤਹਿਤ ਨਿਊਟਰਾਂਟਾ ਸੀਡਜ਼ ਪ੍ਰਾਈਵੇਟ ਲਿਮਿਟਡ ਦੇ ਸਹਿਯੋਗ ਨਾਲ ਹੋ ਰਹੀ ਹੈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੁਮਾਰੀ ਫੌਜ਼ੀਆ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|

Facebook Comments

Trending