Connect with us

ਪੰਜਾਬੀ

ਆਰ.ਟੀ.ਏ. ਵੱਲੋਂ ਵਾਹਨਾਂ ਦੀ ਅਚਨਚੇਤ ਚੈਕਿੰਗ, ਵੱਖ-ਵੱਖ 10 ਗੱਡੀਆਂ ਦੇ ਕੀਤੇ ਚਲਾਨ

Published

on

RTA Accidental checking of vehicles by challans of 10 different vehicles

ਸਕੱਤਰ ਆਰ.ਟੀ.ਏ, ਲੁਧਿਆਣਾ ਵੱਲੋਂ ਲੁਧਿਆਣਾ ਦੀ ਹਦੂਦ ਅੰਦਰ ਆਉਂਦੇ ਵੇਰਕਾ ਚੌਂਕ ਦੀਆਂ ਸੜਕਾਂ ‘ਤੇ ਅਚਨਚੇਤ ਚੈਕਿੰਗ ਕਰਦਿਆਂ 05 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ ਅਤੇ 05 ਗੱਡੀਆਂ ਦੇ ਚਲਾਨ ਕੀਤੇ। ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਵਲੋਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ 01 ਕੈਂਟਰ, 03 ਟਿੱਪਰ, 01 ਬੱਸ ਬਿਨਾਂ ਐਚ.ਐਸ.ਆਰ.ਪੀ ਪਲੇਟਾਂ, ਦਸਤਾਵੇਜ਼ਾਂ, ਓਵਰਲੋਡ, ਓਵਰਹਾਈਟ, ਪ੍ਰੈਸ਼ਰ ਹਾਰਨ, ਬਿਨਾਂ ਟੈਕਸ ਅਤੇ ਹੋਰ ਕਈ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਜ਼ਿਨਾਂ ਨੂੰ ਧਾਰਾ 207 ਅਧੀਨ ਬੰਦ ਕੀਤਾ ਗਿਆ।

ਇਸ ਤੋਂ ਇਲਾਵਾ 02 ਕੈਂਟਰ, 01 ਬਲਕਰ ਟਰਾਲਾ, 02 ਟਰੱਕ – ਓਵਰਹਾਈਟ, ਓਵਰਲੋਡ ਅਤੇ ਦਸਤਾਵਜੇ ਪੂਰੇ ਨਾ ਹੋਣ ਕਾਰਨ ਇਨ੍ਹਾਂ ਦੇ ਵੀ ਚਾਲਾਨ ਕੀਤੇ ਗਏ। ਸਕੱਤਰ ਆਰ.ਟੀ.ਏ. ਵੱਲੋਂ ਪਹਿਲਾਂ ਵੀ ਸਮੇਂ-ਸਮੇਂ ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਰਹੇ ਹਨ ਕਿ ਕੋਈ ਵੀ ਵਾਹਨ ਚਾਲਕ ਮੋਟਰ ਵਹੀਕਲ ਐਕਟ 1988 ਮੁਤਾਬਿਕ ਜਾਰੀ ਕੀਤੇ ਨੀਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Facebook Comments

Trending