Connect with us

ਇੰਡੀਆ ਨਿਊਜ਼

ਪੰਜਾਬੀ ਮੁੰਡੇ ਨੇ ‘ਕੌਣ ਬਣੇਗਾ ਕਰੋੜਪਤੀ’ ‘ਚ 1 ਕਰੋੜ ਜਿੱਤੇ, ਹੁਣ 7 ਕਰੋੜ ਦੇ ਸਵਾਲ ਦੀ ਕਰ ਰਿਹਾ ਤਿਆਰੀ

Published

on

Punjabi boy won 1 crore in Kaun Banega Crorepati, now preparing for 7 crore question

ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਨੌਜਵਾਨ ਜਸਕਰਨ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ‘ਕੌਣ ਬਣੇਗਾ ਕਰੋੜਪਤੀ’ ਟੀਵੀ ਸ਼ੋਅ ਵਿਚ ਇਕ ਕਰੋੜ ਰੁਪਏ ਜਿੱਤ ਲਏ ਹਨ ਤੇ ਹੁਣ 7 ਕਰੋੜ ਰੁਪਏ ਦੇ ਸਵਾਲ ਲਈ ਤਿਆਰੀ ਕਰ ਰਿਹਾ ਹੈ। ਜਸਕਰਨ ਇਸ ਸੀਜ਼ਨ ਦਾ ਪਹਿਲਾ ਪ੍ਰਤੀਯੋਗੀ ਹੈ ਜੋ 7 ਕਰੋੜ ਰੁਪਏ ਦੇ ਸਵਾਲ ਤੱਕ ਪਹੁੰਚ ਸਕਿਆ ਹੈ।

ਦੱਸ ਦੇਈਏ ਕਿ ਜਸਕਰਨ ਸਿੰਘ ਦੀ ਉਮਰ 21 ਸਾਲ ਹੈ। ਜਸਕਰਨ ਅੰਮ੍ਰਿਤਸਰ ਦੇ ਡੀਏਵੀ ਕਾਲਜ ਵਿਚ ਬੀਐੱਸਸੀ ਦਾ ਵਿਦਿਆਰਥੀ ਹੈ ਤੇ ਉਸ ਦਾ ਪਿੰਡ ਖਾਲੜਾ ਵਿਚ ਹੈ। ਜਸਕਰਨ ਦੇ ਪਿਤਾ ਕੇਟਰਿੰਗ ਦਾ ਕੰਮ ਕਰਦੇ ਹਨ ਤੇ ਮਾਤਾ ਹਾਊਸ ਵਾਈਫ ਹੈ। ਘਰ ਵਿਚ ਇਕ ਭੈਣ ਤੇ ਛੋਟਾ ਭਰਾ ਹੈ। 1 ਕਰੋੜ ਜਿੱਤਣ ਤੋਂ ਬਾਅਦ ਜਸਕਰਨ ਕਾਫੀ ਖੁਸ਼ ਹੈ ਤੇ ਉਸ ਨੂੰ ਉਮੀਦ ਹੈ ਕਿ ਉਹ 7 ਕਰੋੜ ਦਾ ਜਵਾਬ ਦੇ ਦੇਵੇਗਾ।

Facebook Comments

Advertisement

Trending