Connect with us

ਅਪਰਾਧ

ਫਰਾਂਸ ਅੰਬੈਸੀ ਵੀਜ਼ਾ ਧੋਖਾਦੇਹੀ ਮਾਮਲਾ : ਟ੍ਰੈਵਲ ਏਜੰਟ ਦੇ ਬੈਂਕ ਲਾਕਰ ਚੋਂ ਲੱਖਾਂ ਦੀ ਬਰਾਮਦਗੀ

Published

on

France Embassy Visa Fraud Case: Recovery of lakhs from travel agent's bank locker

ਸੀ. ਬੀ. ਆਈ. ਨੇ ਫਰਾਂਸ ਅੰਬੈਸੀ ਵਿਚ ਵੀਜ਼ਾ ਧੋਖਾਦੇਹੀ ਮਾਮਲੇ ਵਿਚ ਚੱਲ ਰਹੀ ਜਾਂਚ ਦੌਰਾਨ ਦੂਜੀ ਵਾਰ ਮਾਛੀਵਾੜਾ ਵਿਚ ਇਕ ਟ੍ਰੈਵਲ ਏਜੰਟ ਦੇ ਘਰ ਛਾਪੇਮਾਰੀ ਕੀਤੀ ਅਤੇ ਉਸਦੇ ਬੈਂਕ ਲਾਕਰ ਦੀ ਤਲਾਸ਼ੀ ਦੌਰਾਨ 35 ਲੱਖ ਰੁਪਏ (2000-2000 ਦੇ ਨੋਟ) ਬਰਾਮਦ ਕੀਤੇ। ਜਾਣਕਾਰੀ ਅਨੁਸਾਰ ਸੀ. ਬੀ. ਆਈ. ਵਲੋਂ ਫਰਾਂਸ ਦੇ ਦੂਤਘਰ ਵਿਚ ਫਰਜ਼ੀ ਵੀਜ਼ੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤਹਿਤ ਉਨ੍ਹਾਂ ਵਲੋਂ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਇਸ ਫਰਜ਼ੀ ਵੀਜ਼ੇ ਦੇ ਤਾਰ ਮਾਛੀਵਾੜਾ ਦੇ ਰਹਿਣ ਵਾਲੇ ਟ੍ਰੈਵਲ ਏਜੰਟ ਬਲਵਿੰਦਰ ਸਿੰਘ ਨਾਲ ਜੁੜੇ, ਜਿਸ ਸਬੰਧੀ 2 ਮਹੀਨੇ ਪਹਿਲਾਂ 28 ਜੂਨ ਨੂੰ ਸੀ. ਬੀ. ਆਈ. ਨੇ ਉਸ ਦੇ ਘਰ ਤੇ ਦਫ਼ਤਰ ’ਚ ਛਾਪੇਮਾਰੀ ਕੀਤੀ ਸੀ ਅਤੇ ਕੁਝ ਦਸਤਾਵੇਜ਼ ਵੀ ਕਬਜ਼ੇ ਵਿਚ ਲਏ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੀ. ਬੀ. ਆਈ. ਨੂੰ ਮਾਛੀਵਾੜਾ ਦੇ ਐਕਸਿਸ ਬੈਂਕ ਵਿਚ ਇਸ ਟ੍ਰੈਵਲ ਏਜੰਟ ਦਾ ਲਾਕਰ ਮਿਲਿਆ, ਜਿਸ ਨੂੰ ਉਸ ਸਮੇਂ ਸੀਲ ਕਰਵਾ ਦਿੱਤਾ ਗਿਆ ਸੀ।

ਹੁਣ ਫਿਰ ਸੀ. ਬੀ. ਆਈ. ਦੀ ਛਾਪੇਮਾਰੀ ਬੜੇ ਗੁਪਤ ਢੰਗ ਨਾਲ ਹੋਈ ਅਤੇ ਇਸਦੇ ਅਧਿਕਾਰੀ ਪਹਿਲਾਂ ਟ੍ਰੈਵਲ ਏਜੰਟ ਦੇ ਘਰ ਪੁੱਜੇ, ਜਿਨ੍ਹਾਂ ਨੇ ਬਲਵਿੰਦਰ ਸਿੰਘ ਨੂੰ ਨਾਲ ਲੈ ਕੇ ਐਕਸਿਸ ਬੈਂਕ ’ਚ ਪੁੱਜ ਕੇ ਬੈਂਕ ਲਾਕਰ ਦੀ ਤਲਾਸ਼ੀ ਲਈ। ਸੂਤਰਾਂ ਅਨੁਸਾਰ ਬੈਂਕ ਲਾਕਰ ’ਚੋਂ ਮਿਲੀ ਰਾਸ਼ੀ 35 ਲੱਖ ਤੋਂ ਕਿਤੇ ਜਿਆਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਫਰਾਂਸ ਦੇ ਨਵੀਂ ਦਿੱਲੀ ਦੂਤਘਰ ਵਲੋਂ ਸ਼ੈਨਗਨ ਵੀਜ਼ਾ ਪੰਜਾਬ ਦੇ ਕਈ ਨੌਜਵਾਨਾਂ ਦਾ ਲਾਇਆ ਗਿਆ, ਜਿਨ੍ਹਾਂ ਤੋਂ 25 ਤੋਂ 45 ਲੱਖ ਰੁਪਏ ਪ੍ਰਤੀ ਵੀਜ਼ਾ ਵਸੂਲੇ ਜਾਂਦੇ ਸਨ।

Facebook Comments

Trending